ਨਾਭਾ ਹਲਕੇ ਦੇ ਪਿੰਡ ਰੋਹਟੀ ਮੌੜਾਂ ਦੀ ਵਸਨੀਕ ਵੀਰਪਾਲ ਕੌਰ ਪਤਨੀ ਕੰਬਰਦੀਪ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਬਤੌਰ ASI ਡਿਊਟੀ ਨਿਭਾਅ ਰਹੀ ਹੈ ਜੋ ਕਿ ਸਪੋਰਟਸ ਸੈਂਟਰ ਜਲੰਧਰ ਵਿੱਚ ਪ੍ਰੈਕਟਿਸ ਕਰਦੀ ਹੈ। ਜ਼ਿਕਰਯੋਗ ਹੈ ਕਿ ਵੀਰਪਾਲ ਕੌਰ ਨੇ ਪਹਿਲਾਂ ਇੰਡੀਆ ਪੁਲਿਸ ਵਿੱਚੋਂ 400 ਮੀਟਰ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਵਰਲਡ ਪੁਲਿਸ ਗੇਮਜ਼ ਜੋ ਕਿ USA ਦੇ ਅਲਬਾਹਮਾ ਸਟੇਟ ਦੇ ਸ਼ਹਿਰ ਬਰਮਿੰਘਮ ’ਚ 27 ਜੂਨ ਤੋਂ 6 ਜੁਲਾਈ 2025 ਤੱਕ ਹੋ ਰਹੀਆਂ ਹਨ ਵਿੱਚ ਭਾਗ ਲਿਆ ਅਤੇ 400 ਮੀਟਰ ਰੇਸ ਵਿੱਚੋਂ ਪਹਿਲਾ ਸਥਾਨ GOLD MEDAL ਜਿੱਤਿਆ ਹੈ।
ਇਸ ਸਬੰਧੀ ਜਾਣਕਾਰੀ ਉਸ ਦੇ ਸਹੁਰਾ ਰਵਿੰਦਰ ਸਿੰਘ ਰੋਹਟੀ ਮੌੜਾਂ ਨੇ ਦਿੱਤੀ ਹੈ। ਇਸ ਤੋਂ ਇਲਾਵਾ 400 ਮੀਟਰ ਅੱੜਿਕਾ ਦੌੜ ਵਿਚੋਂ ਵੀ ਗੋਲਡ ਮੈਡਲ ਜਿੱਤਿਆ ਹੈ।