ਜਲੰਧਰ, 11 ਮਾਰਚ
ਹਾਕੀ ਇੰਡੀਆ ਵੱਲੋਂ 3 ਅਪਰੈਲ ਤੋਂ ਝਾਰਖੰਡ ਵਿੱਚ ਕਰਵਾਈ ਜਾਣ ਵਾਲੀ 11ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਜੂਨੀਅਰ ਹਾਕੀ ਟੀਮ ਲਈ ਚੋਣ ਟਰਾਇਲ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸਮਾਪਤ ਹੋ ਗਏ। ਜਾਣਕਾਰੀ ਦਿੰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਪੰਜਾਬ ਭਰ ਤੋਂ 75 ਖਿਡਾਰਨਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 25 ਖਿਡਾਰਨਾਂ ਦੀ ਚੋਣ ਕੀਤੀ ਗਈ।