ਮੋਗਾ, 16 ਦਸੰਬਰ

ਪੰਜਾਬ ਦੇ ਮਾਲਵਾ ਪੱਟੀ ਦੇ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਸੰਘਣੀ  ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਅਨੁਸਾਰ ਮਾਲਵਾ ਪੱਟੀ ਵਿੱਚ ਤਕਰੀਬਨ ਸਾਰੀਆਂ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 1 ਤੋਂ 3 ਡਿਗਰੀ ਸੈਲਸੀਅਸ ਹੇਠਾਂ ਰਿਹਾ।  ਸਵੇਰੇ 10 ਵਜੇ ਮੋਗਾ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ, ਫਿਰੋਜ਼ਪੁਰ 12, ਫਾਜ਼ਿਲਕਾ 12, ਫਰੀਦਕੋਟ 13, ਮੁਕਤਸਰ 12, ਬਠਿੰਡਾ 13, ਮਾਨਸਾ 14, ਲੁਧਿਆਣਾ 13, ਬਰਨਾਲਾ 13 ਅਤੇ ਸੰਗਰੂਰ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਮਾਝ ਤੇ ਦੁਆਬੇ ਵਿੱਚ ਵੀ ਕਈ ਥਾਵਾਂ ’ਤੇ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਪੈਣ ਦੀਆਂ ਰਿਪੋਰਟਾਂ ਹਨ।