ਚੰਡੀਗੜ੍ਹ : ਪੰਜਾਬ ‘ਚ ਅੱਤ.ਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। NIA ਨੇ ਪੰਜਾਬ ਪੁਲਿਸ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਹੈ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਭੜਕਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਵਿੱਚ ਪਹਿਲਾ ਨਿਸ਼ਾਨਾ ਪੰਜਾਬ ਦੇ ਪੁਲਿਸ ਥਾਣੇ ਹੋਣਗੇ। ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਰੀਬ ਪੰਜ ਥਾਣਿਆਂ ‘ਤੇ ਗ੍ਰਨੇਡ ਅਤੇ ਆਈਈਡੀ ਹਮਲੇ ਹੋ ਚੁੱਕੇ ਹਨ।
ਜਿਸ ਤੋਂ ਬਾਅਦ NIA ਪੰਜਾਬ ‘ਤੇ ਨਜ਼ਰ ਰੱਖ ਰਹੀ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1984 ਵਿੱਚ ਵਰਤੇ ਗਏ ਡੈੱਡ ਡਰਾਪ ਮਾਡਲ ਦੀ ਤਰਜ਼ ‘ਤੇ ਹਮ.ਲੇ ਹੋ ਰਹੇ ਹਨ। 1984 ਵਾਂਗ ਹੁਣ ਮੁੜ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ ਹਨ। ਡੈੱਡ ਡਰਾਪ ਮਾਡਲ ਇੱਕ ਤਰ੍ਹਾਂ ਦੀ ਟਾਰਗੇਟ ਕਿਲਿੰਗ ਹੁੰਦੀ ਹੈ। ਇਸ ਵਿੱਚ ਕਿਸੇ ਇੱਕ ਵਿਅਕਤੀ, ਕਿਸੇ ਇਮਾਰਤ ਜਾਂ ਕਿਸੇ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਦੋਸ਼ੀ ਪਹਿਲਾਂ ਆਪਣਾ ਨਿਸ਼ਾਨਾ ਚੁਣਦਾ ਹੈ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਇਸ ਮਾਡਲ ਨੂੰ ਵਿਦੇਸ਼ ਤੋਂ ਹੈਂਡਲ ਕੀਤਾ ਜਾਂਦਾ ਹੈ।