ਚੰਡੀਗੜ੍ਹ: ਭੱਖਦੀ ਗਰਮੀਆਂ ਵਿਚਾਲੇ, ਪੰਜਾਬ ਵਿੱਚ ਅੱਜ ਸ਼ਨੀਵਾਰ ਨੂੰ ਮੀਂਹ ਦੀ ਸੰਭਾਵਨਾ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਹਾਲਾਂਕਿ ਸ਼ੁੱਕਰਵਾਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ, ਪਰ ਤਾਪਮਾਨ ‘ਚ ਵਾਧਾ ਜਾਰੀ ਰਿਹਾ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.8 ਡਿਗਰੀ ਉੱਪਰ ਦਰਜ ਹੋ ਰਿਹਾ ਹੈ।

ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ‘ਚ 0.3 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 42.6 ਡਿਗਰੀ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ‘ਚ 39.0 ਡਿਗਰੀ, ਪਟਿਆਲਾ ‘ਚ 38.8 ਡਿਗਰੀ ਅਤੇ ਮੋਗਾ ਦੇ ਬੁੱਧ ਸਿੰਘ ਵਾਲਾ ਸਟੇਸ਼ਨ ‘ਤੇ 38.1 ਡਿਗਰੀ ਰਿਹਾ।

ਮੀਂਹ ਅਤੇ ਹਵਾਵਾਂ

ਸ਼ੁੱਕਰਵਾਰ ਨੂੰ ਮੋਗਾ ਵਿੱਚ 4 ਮਿਲੀਮੀਟਰ, ਲੁਧਿਆਣਾ ਅਤੇ ਫਿਰੋਜ਼ਪੁਰ ਵਿੱਚ 2 ਮਿਲੀਮੀਟਰ ਮੀਂਹ ਰਿਕਾਰਡ ਹੋਇਆ। ਇਸ ਦੌਰਾਨ ਤੇਜ਼ ਹਵਾਵਾਂ ਚੱਲੀਆਂ ਪਰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਇਹਨਾਂ ਇਲਾਕਿਆਂ ‘ਚ ਅਲਰਟ

ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਵਿੱਚ ਮੀਂਹ ਤੇ ਹਵਾਵਾਂ ਲਈ ਯੈਲੋ ਅਲਰਟ ਜਾਰੀ ਹੋਇਆ ਹੈ।

ਸ਼ਹਿਰੀ ਮੌਸਮ ਅਨੁਮਾਨ

ਅੰਮ੍ਰਿਤਸਰ: ਹਲਕੇ ਬੱਦਲ, ਮੀਂਹ ਦੀ ਸੰਭਾਵਨਾ, ਤਾਪਮਾਨ 22° ਤੋਂ 37°

ਜਲੰਧਰ: ਸਾਫ਼ ਅਸਮਾਨ, 20°ਤੋਂ 38°

ਲੁਧਿਆਣਾ: ਸੂਰਜ ਚਮਕੇਗਾ , 22°ਤੋਂ 37°

ਪਟਿਆਲਾ: ਹਲਕੀ ਬੱਦਲਵਾਈ , 25°ਤੋਂ 39°

ਮੋਹਾਲੀ: ਬੱਦਲ ਛਾਏ ਰਹਿਣ ਦੀ ਸੰਭਾਵਨਾ, ਮੀਂਹ ਸੰਭਵ, 23°ਤੋਂ 36°