ਬਰੈਂਪਟਨ/ਸਟਾਰ ਨਿਊਜ਼: (ਡਾ ਬਲਜਿੰਦਰ ਸਿੰਘ ਸੇਖੋਂ)  ਪੰਜਾਬੀ ਸਭਿਆਚਾਰਕ ਕਲੱਬ ਵਲੋਂ ਕੈਸੀ ਕੈਂਬਲ ਸੀਨੀਅਰ ਕਲੱਬ  ਦੇ ਸਹਿਯੋਗ ਨਾਲ 19 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਗੁਰੂ ਨਾਨਕ ਦੇਵ ਜੀ ਦਾ 550 ਵਾਂ ਜਨਮ ਦਿਨ ਸਨੇਲ ਗਰੋਵ ਕਮਿਊਨਿਟੀ ਸੈਂਟਰ ਵਿਚ ਜੋ ਹੌਰਿਨਟਾਰੀਓ ਅਤੇ ਮੇਫੀਲਡ ਸੜਕਾਂ ਦੇ ਚੌਕ ਦੇ ਨੇੜੇ ਹੈ, 12 ਵਜੇ ਦੁਪਿਹਰ ਤੋਂ ਸ਼ਾਮ 5 ਵਜੇ ਤੱਕ ਮਨਾਇਆ ਜਾ ਰਿਹਾ ਹੈ।  ਇਹ ਜਾਣਕਾਰੀ ਪੰਜਾਬੀ ਸਭਿਆਚਾਰਕ ਕਲੱਬ ਦੇ ਸਕੱਤਰ ਬਲਦੇਵ ਸਿੰਘ ਸਹਿਦੇਵ ਵਲੋਂ ਦਿੱਤੀ ਗਈ।  ਇਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ਬਾਰੇ ਹੋਰਨਾ ਤੋਂ ਇਲਾਵਾ, ਪ੍ਰਸਿੱਧ ਕਹਾਣੀਕਾਰ ਡਾ ਵਰਿਆਮ ਸਿੰਘ ਸੰਧੂ, ਡਾ ਬਲਜਿੰਦਰ ਸੇਖੋਂ, ਡਾ ਪ੍ਰਗਟ  ਸਿੰਘ ਬੱਗਾ, ਬਲਦੇਵ ਸਿੰਘ ਸਹਿਦੇਵ, ਕਾਮਰੇਡ ਜੋਗਾ ਸਿੰਘ, ਇਸ ਮੌਕੇ ਅਪਣੇ ਵਿਚਾਰ ਪੇਸ਼ ਕਰਨਗੇ।  ਸਭ ਨੂੰ  ਇਸ ਪ੍ਰੋਗਰਾਮ ਵਿਚ ਪ੍ਰਵਾਰਾਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।  ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਬਲਦੇਵ ਸਿੰਘ ਸਹਿਦੇਵ (647 328 7045) ਜਾਂ ਸੁਖਦੇਵ ਸਿੰਘ ਧਾਲੀਵਾਲ (289 569 1460) ਨਾਲ ਸੰਪਰਕ ਕੀਤਾ ਜਾ ਸਕਦਾ ਹੈ।