ਟੋਰਾਂਟੋਂ/ਸਟਾਰ ਨਿਊਜ਼:-(ਹਰਜੀਤ ਸਿੰਘ ਬਾਜਵਾ) ਪੰਜਾਬੀ ਫਿਲਮਾਂ ਦਾ ਮਿਆਰ ਹੁਣ ਅੰਗਰੇਜ਼ੀ ਅਤੇ ਹਿੰਦੀ ਫਿਲਮਾਂ ਦੇ ਬਰਾਬਰ ਦਾ ਹੋ ਰਿਹਾ ਹੈ ਤੇ ਏਹੀ ਕਾਰਨ ਹੈ ਕਿ ਅੰਗਰੇਜ਼ੀ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਪੰਜਾਬੀ ਪਛੋਕੜ ਤੇ ਅਧਾਰਤ ਫਿਲਮਾਂ ਬਣਾਂ ਰਹੇ ਹਨ ਦੂਜਾ ਇਹ ਕਿ ਹੁਣ ਅੰਗਰੇਜ਼ੀ ਫਿਲਮਾਂ ਵਿੱਚ ਜਿੱਥੇ ਪੰਜਾਬੀ ਚਿਹਰੇ ਆਮ ਨਜ਼ਰ ਆ ਰਹੇ ਹਨ ਉੱਥੇ ਹੀ ਪੰਜਾਬੀ ਬੋਲੀ ਵੀ ਅੰਗ੍ਰੇਜੀ ਫਿਲਮਾਂ ਵੇਖਣ ਵਾਲਿਆਂ ਦੇ ਕੰਨੀ ਪੈਣ ਲੱਗ ਪਈ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਬਰੈਂਪਟਨ ਵਿਖੇ ਉੱਘੇ ਪੰਜਾਬੀ ਫਿਲਮ ਅਦਾਕਾਰ ਬੀ ਐਨ ਸ਼ਰਮਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਜਿਹੜੇ ਕਿ ਆਪਣੀ ਪੰਜਾਬੀ ਫਿਲਮ ‘ਅੰਗਰੇਜ਼ ਪੁੱਤ’ ਦੀ ਸ਼ੂਟਿੰਗ ਦੌਰਾਨ ਫਿਲਮ ਦੇ ਬਾਕੀ ਅਦਾਕਾਰਾਂ ਨਾਲ ਇੱਥੇ ਮੌਜੂਦ ਸਨ ਜਿਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਹੜੀ ਟੋਰਾਂਟੋਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਫਿਲਮਾਈ ਜਾ ਰਹੀ ਹੈ ਅਤੇ ਇਸ ਹਾਸਰਸ (ਕਮੇਡੀ) ਫਿਲਮ ਵਿੱਚ ਇੱਕ ਪੰਜਾਬੀ ਪ੍ਰੀਵਾਰ ਦੇ ਗੁਆਂਢ ਵਿੱਚ ਇੱਕ ਗੋਰਾ (ਅੰਗਰੇਜ਼) ਪ੍ਰੀਵਾਰ ਰਹਿੰਦਾ ਹੈ ਜਿਹਨਾਂ ਘਰ ਇੱਕ ਪੁੱਤਰ ਪੈਦਾ ਹੁੰਦਾ ਹੈ ਜਿਹੜਾ ਬਚਪਨ ਤੋਂ ਹੀ ਪੰਜਾਬੀ ਸੁਭਾਅ ਅਤੇ ਰੁਚੀਆਂ ਦਾ ਮਾਲਕ ਹੈ ਉਹ ਪੰਜਾਬੀ ਬੋਲਦਾ ਹੈ, ਸਿਰ ਤੇ’ ਦਸਤਾਰ ਸਜਾਂਦਾ ਹੈ, ਹੱਥ ਵਿੱਚ ਕੜਾ ਵੀ ਪਾਉਂਦਾ ਹੈ ਅਤੇ ਪੰਜਾਬੀ ਖਾਣਿਆਂ ਦਾ ਸ਼ੌਕੀਨ ਹੈ ਜਿਸਦੀਆਂ ਇਹਨਾਂ ਆਦਤਾਂ ਕਾਰਨ ਸਾਰੇ ਹੈਰਾਨ ਹੁੰਦੇ ਹਨ। ਇਸ ਫਿਲਮ ਦੇ ਨਿਰਮਾਤਾ ਮੇਅੰਕ ਸ਼ਰਮਾਂ, ਰੰਗਲਾ ਪੰਜਾਬ ਰੇਡੀਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਜ ਦੇ ਸੰਚਾਲਕ ਸ੍ਰæ ਦਿਲਬਾਗ ਸਿੰਘ ਚਾਵਲਾ/ ਅਰਸ਼ ਚਾਵਲਾ ਅਤੇ ਮੋਗਾ ਫਿਲਮ ਸਟੂਡੀਓਜ਼ ਦੇ ਜੱਸੀ ਢੰਡੀਆਂ ਹਨ ਅਤੇ ਨਿਰਦੇਸ਼ਕ ਹਨ ਸ਼ਿਵਮ ਸ਼ਰਮਾਂ ਜਦੋਂ ਕਿ ਪ੍ਰਮੁੱਖ ਅਦਾਕਾਰ ਹਨ ਅਰਸ਼ ਚਾਵਲਾ,ਓਸ਼ੀਨ ਬਰਾੜ, ਜੋਗਰਾਜ ਸਿੰਘ,ਹਰਬੀ ਸੰਘਾ,ਸੁਮੀਤ ਗੁਲਾਟੀ, ਲਖਵਿੰਦਰ ਸੰਧੂ ਅਤੇ ਟੋਰਾਂਟੋ ਦੇ ਕਈ ਹੋਰ ਅਦਾਕਾਰ ਵੀ ਇਸ ਫਿਲਮ ਵਿੱਚ ਅਦਾਕਾਰੀ ਕਰਨਗੇ। ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਤਰਨਤਾਰਨ ਖੇਤਰ ਅਤੇ ਟੋਰਾਂਟੋਂ ਵਿੱਚ ਹੋਵੇਗੀ ਜਦੋਂ ਕਿ ਫਿਲਮ ਦਾ ਸੰਗੀਤ ਨਛੱਤਰ ਗਿੱਲ, ਨੂਰਾਂ ਸਿਸਟਰਜ਼ ਅਤੇ ਰਣਜੀਤ ਬਾਵਾ ਨੇ ਤਿਆਰ ਕੀਤਾ ਹੈ ਇਸ ਫਿਲਮ ਦੇ ਅਗਲੇ ਕੁਝ ਮਹੀਨਿਆਂ ਵਿੱਚ ਮਾਰਕੀਟ ਵਿੱਚ ਆਉਂਣ ਦੀ ਸੰਭਾਵਨਾਂ ਹੈ।