ਮੈਲਬਰਨ, 9 ਜਨਵਰੀ
ਪੰਜਾਬੀ ਗਾਇਕ ਨਿੰਮਾ ਖਰੌੜ ਦੀ ਅੱਜ ਇੱਥੇ ਬੇਵਕਤੀ ਮੌਤ ਹੋ ਗਈ। ਫਿਲਹਾਲ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਨਾਲ ਸਬੰਧਿਤ ਨਿੰਮਾ ਖਰੌੜ ਪਿਛਲੇ ਲੰਮੇ ਸਮੇਂ ਤੋਂ ਆਸਟਰੇਲੀਆ ਵਿੱਚ ਰਹਿ ਰਿਹਾ ਸੀ। ਮਹਿੰਦਰਾ ਕਾਲਜ ਸਮੇਤ ਪੰਜਾਬੀ ਯੂਨੀਵਰਸਿਟੀ ਦੀ ਭੰਗੜਾ ਟੀਮ ਵਿੱਚ ਬੁਲੰਦ ਆਵਾਜ਼ ਜ਼ਰੀਏ ਬੋਲੀਆਂ ਪਾਉਣ ਨਾਲ ਮਸ਼ਹੂਰ ਹੋਏ ਨਿੰਮੇ ਦੇ ਗੀਤ ‘ਡਾਲਰਾਂ ਤੋਂ ਕਮੀਆਂ ਨਾ ਹੋਈਆਂ ਕਦੇ ਪੂਰੀਆਂ’ ਅਤੇ ‘ਪੱਗ ਤੇ ਪੂਣੀ’ ਸਮੇਤ ਹੋਰ ਗਾਣੇ ਮਕਬੂਲ ਹੋਏ। ਨਿੰਮਾ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ।