ਮੰਡੀ ਗੋਬਿੰਦਗੜ੍ਹ, 5 ਜੁਲਾਈ
ਪ੍ਰੋ. (ਡਾ.) ਅਭਿਜੀਤ ਐਚ.ਜੋਸ਼ੀ ਨੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਚ ਉਪ ਕੁਲਪਤੀ ਵਜੋਂ ਅਹੁਦਾ ਸੰਭਾਲ ਲਿਆ ਜਿਸ ਦਾ ਯੂਨੀਵਰਸਿਟੀ ਦੇ ਕੁਲਪਤੀ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਕੁਲਪਤੀ ਡਾ. ਜੋਰਾ ਸਿੰਘ, ਪ੍ਰੋ. ਕੁਲਪਤੀ ਡਾ. ਤਜਿੰਦਰ ਕੌਰ, ਪ੍ਰਧਾਨ ਡਾ. ਸੰਦੀਪ ਸਿੰਘ ਅਤੇ ਉਪ ਪ੍ਰਧਾਨ ਡਾ. ਹਰਸ ਸਦਾਵਰਤੀ ਨੇ ਕਿਹਾ ਕਿ ਪ੍ਰੋ. ਅਭਿਜੀਤ ਇਕ ਵਿਲੱਖਣ ਸ਼ਖਸ਼ਸੀਅਤ ਦੇ ਮਾਲਕ ਹਨ ਜੋ ਯੂਨੀਵਰਸਿਟੀ ਦੇ ਵਕਾਰ ਅਤੇ ਤਰੱਕੀ ਨੂੰ ਹੋਰ ਉਚਾ ਚੁੱਕਣ ਲਈ ਸਹਾਈ ਹੋਣਗੇ। ਪ੍ਰੋ. ਜੋਸ਼ੀ ਨੇ ਕਿਹਾ ਕਿ ਉਹ ਦੇਸ ਭਗਤ ਯੂਨੀਵਰਸਿਟੀ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਮਿਆਰੀ ਸਿਖਿਆ ਅਤੇ ਉਦਯੋਗਮੁਖੀ ਸਿਖਲਾਈ ਪ੍ਰਤੀ ਆਪਣੀ ਵਚਨਬੱਧਾ ਕਾਰਣ ਦੇਸ ਵਿਦੇਸ਼ ਵਿਚ ਮਾਨਤਾ ਪ੍ਰਾਪਤ ਕੀਤੀ ਹੈ। ਕੰਟਰੋੋਲਰ ਪ੍ਰੀਖਿਆਵਾਂ ਡਾ. ਪਰਮੋਦ ਮੰਡਲ ਨੇ ਦਸਿਆ ਕਿ ਡਾ. ਜੋਸ਼ੀ ਨੂੰ ਅਧਿਆਪਨ, ਖੋਜ, ਪ੍ਰਸਾਸ਼ਨ ਅਤੇ ਸੰਸਥਾਨ ਨਿਰਮਾਣ ’ਚ ਕਰੀਬ 23 ਸਾਲਾਂ ਦਾ ਲੰਬਾ ਤਜਰਬਾ ਹੈ। ਇਸ ਮੌਕੇ ਡੀਨ ਰਿਸਰਚ ਡਾ. ਆਈ.ਐਸ.ਸੇਠੀ, ਡਾ. ਐਲ.ਐਸ.ਬੇਦੀ, ਕਰਨਲ ਪਰਦੀਪ ਕੁਮਾਰ, ਸੁਰਜੀਤ ਪਥੀਜਾ ਅਤੇ ਡਾ. ਕੁਲਭੂਸ਼ਨ ਅਤੇ ਹੋਰ ਸਟਾਫ਼ ਸਾਮਲ ਸੀ।