ਮੁੰਬਈ, 17 ਅਕਤੂਬਰ
ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ‘ਪਸੰਦੀਦਾ ਸਹਿ-ਵਰਕਰ’ ਬਾਰੇ ਸੋਸ਼ਲ ਮੀਡੀਆ ’ਤੇ ਖੁਲਾਸਾ ਕੀਤਾ ਹੈ। ਪ੍ਰਿਯੰਕਾ ਨੇ ਇੰਸਟਾਗ੍ਰਾਮ ’ਤੇ ਪਾਲਤੂ ਕੁੱਤੇ ਡਾਇਨਾ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਦੀ ਕੈਪਸ਼ਨ ਵਿੱਚ ਊਸਨੇ ਲਿਖਿਆ, ‘ਪਸੰਦੀਦਾ ਸਹਿ ਵਰਕਰ… ਡਾਇਨਾ ਦੀਆਂ ਡਾਇਰੀਆਂ।’ ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਗਾਮੀ ਸੀਰੀਜ਼ ‘ਏ ਵਰਲਡ ਆਫ ਕਾਮ’ ਦੀ ਕਥਾਕਾਰ ਵਜੋਂ ਹੌਲੀਵੁੱਡ ਕਲਾਕਾਰਾਂ, ਜਿਨ੍ਹਾਂ ਵਿੱਚ ਕੇਟ ਵਿੰਸਲੇਟ ਅਤੇ ਕੇਅਨੂ ਰੀਵਜ਼ ਆਦਿ ਸ਼ਾਮਲ ਹਨ, ਨਾਲ ਕੰਮ ਕਰ ਰਹੀ ਹੈ। ਡੈੱਡਲਾਈਨ ਡਾਟ ਕਾਮ ਦੀ ਰਿਪੋਰਟ ਮੁਤਾਬਕ ਦਸ ਕਿਸ਼ਤਾਂ ਵਾਲੀ ਇਸ ਸੀਰੀਜ਼ ਦਾ ਪ੍ਰੀਮੀਅਰ 1 ਅਕਤੂਬਰ ਨੂੰ ਹੋ ਚੁੱਕਾ ਹੈ।