ਨਵੀਂ ਦਿੱਲੀ, 25 ਅਗਸਤ

ਪੈਗਾਸਸ ਸਵਾਈਵੇਅਰ ਵਿਵਾਦ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਨਿਯੁਕਤ ਤਕਨੀਕੀ ਅਤੇ ਨਿਗਰਾਨ ਕਮੇਟੀਆਂ ਨੇ ਕਿਹਾ ਕਿ ਕੇਂਦਰ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ। ਚੀਫ਼ ਜਸਟਿਸ ਐੱਨਵੀ ਰਮਨਾ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਅੱਜ ਕਿਹਾ ਕਿ ਕਮੇਟੀ ਨੂੰ 29 ਫੋਨਾਂ ਵਿੱਚੋਂ ਪੰਜ ਵਿੱਚ ਕਿਸੇ ਤਰ੍ਹਾਂ ਦਾ ‘ਮਾਲਵੇਅਰ’ ਮਿਲਿਆ ਹੈ। ਅਦਾਲਤ ਹੁਣ ਚਾਰ ਹਫ਼ਤਿਆਂ ਬਾਅਦ ਮਾਮਲੇ ਦੀ ਸੁਣਵਾਈ ਕਰੇਗੀ।