ਨਵੀਂ ਦਿੱਲੀ— ਏ.ਟੀ.ਪੀ. ਵਰਲਡ ਟੂਰ ‘ਚ ਬਤੌਰ ਜੋੜੀ ਖੁਦ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ‘ਚ ਲੱਗੇ ਲਿਏਂਡਰ ਪੇਸ ਅਤੇ ਪੂਰਵ ਰਾਜਾ ਨੇ ਅੱੱਜ ਇੱਥੇ ਫੈਬੀਓ ਫੋਗਨਿਨੀ ਅਤੇ ਜੇਸ ਸੇਰੇਟਾਨੀ ਦੀ ਜੋੜੀ ‘ਤੇ ਸਿੱਧੇ ਸੈੱਟਾਂ ‘ਚ ਜਿੱਤ ਦਰਜ ਕਰਕੇ ਸੇਂਟ ਪੀਟਰਸਬਰਗ ਓਪਨ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ।
ਭਾਰਤੀ ਜੋੜੀ ਨੇ ਇਕ ਘੰਟੇ ਅਤੇ 7 ਮਿੰਟ ‘ਚ ਇਟਲੀ ਅਤੇ ਅਮਰੀਕਾ ਦੇ ਖਿਡਾਰੀਆਂ ਦੀ ਜੋੜੀ ਨੂੰ 6-3, 6-4 ਨਾਲ ਹਰਾਇਆ। ਪੇਸ ਅਤੇ ਰਾਜਾ ਨੇ 10 ‘ਚੋਂ ਚਾਰ ਬ੍ਰੇਕ ਪੁਆਇੰਟ ਨੂੰ ਅੰਕ ‘ਚ ਤਬਦੀਲ ਕੀਤਾ ਜਦਕਿ ਪੰਜ ‘ਚੋਂ ਤਿੰਨ ਬ੍ਰੇਕ ਪੁਆਇੰਟ ਬਚਾਏ। ਅੰਤਿਮ ਅੱਠ ‘ਚ ਪੇਸ ਅਤੇ ਰਾਜਾ ਦਾ ਸਾਹਮਣਾ ਮਾਰਕਸ ਡੇਨੀਅਲ ਅਤੇ ਮਾਰਸੇਲੋ ਦੇਮੋਲਿਨਰ ਦੀ ਚੌਥੀ ਦਰਜਾ ਜੋੜੀ ਨਾਲ ਹੋਵੇਗਾ ਜਿਨ੍ਹਾਂ ਨੇ ਪਿਛੜਨ ਦੇ ਬਾਅਦ ਵਾਪਸੀ ਕਰਦੇ ਹਏ ਪਹਿਲੇ ਦੌਰ ‘ਚ ਆਸਟਰੇਲੀਆ ਦੇ ਜੂਲੀਅਨ ਨੋਵਲ ਅਤੇ ਐਲੇਕਸਜ਼ੈਂਡਰ ਪੇਆ ਦੀ ਜੋੜੀ ਨੂੰ 3-6, 6-4, 10-6 ਨਾਲ ਹਰਾਇਆ।