ਨਵੀਂ ਦਿੱਲੀ— ਭਾਰਤ ਦੇ ਲਿਏਂਡਰ ਪੇਸ ਅਤੇ ਜਰਮਨੀ ਦੇ ਅਲੈਕਜ਼ੈਂਡਰ ਜਵੇਰੇਵ ਦੀ ਜੋੜੀ ਸਿਨਸਿਨਾਟੀ ਓਪਨ ‘ਚ ਪੁਰਸ਼ ਡਬਲਜ਼ ਦੇ ਪਹਿਲੇ ਦੌਰ ‘ਚ ਸਪੇਨ ਦੇ ਫੇਲਿਸੀਆਨੋ ਲੋਪੇਜ ਅਤੇ ਮਾਰਕ ਲੋਪੇਜ ਤੋਂ ਹਾਰ ਕੇ ਬਾਹਰ ਹੋ ਗਈ।
ਪੇਸ ਅਤੇ ਜਵੇਰੇਵ ਨੂੰ ਇਕ ਘੰਟੇ 21 ਮਿੰਟ ਤੱਕ ਚਲੇ ਮੁਕਾਬਲੇ ‘ਚ 6-2, 6-7, 6-10 ਨਾਲ ਹਰਾਇਆ ਗਿਆ। ਹੁਣ ਸਪੈਨਿਸ਼ ਜੋੜੀ ਦਾ ਸਾਹਮਣਾ ਅਮਰੀਕਾ ਦੇ ਚੌਥਾ ਦਰਜਾ ਪ੍ਰਾਪਤ ਬਾਬ ਅਤੇ ਮਾਈਕ ਬ੍ਰਾਇਨ ਨਾਲ ਹੋਵੇਗਾ। ਜਦਕਿ ਰੋਹਨ ਬੋਪੰਨਾ ਅਤੇ ਕ੍ਰੋਏਸ਼ੀਆ ਦੇ ਇਵਾਨ ਡੋਡਿਜ ਨੂੰ ਪਹਿਲੇ ਦੌਰ ‘ਚ ਬਾਇ ਮਿਲਿਆ ਹੈ।