ਨਵੀਂ ਦਿੱਲੀ, 20 ਦਸੰਬਰ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨਾਲ ਟੈਲੀਫੋਨ ’ਤੇ ਗੱਲਬਾਤ ਕਰਦਿਆਂ ‘ੲੇਸ਼ੀਆ-ਪ੍ਰਸ਼ਾਂਤ’ ਖਿੱਤੇ ਦੀ ਸਥਿਤੀ ਬਾਰੇ ਚਰਚਾ ਕੀਤੀ ਹੈ। ਇਹ ਜਾਣਕਾਰੀ ਰੂਸ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ। ਰੂਸ ਵੱਲੋਂ ਅਕਸਰ ਭਾਰਤ-ਪ੍ਰਸ਼ਾਂਤ ਖਿੱਤੇ ਨੂੰ ‘ਏਸ਼ੀਆ-ਪ੍ਰਸ਼ਾਂਤ’ ਕਿਹਾ ਜਾਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਵੱਲੋਂ ਪੂਤਿਨ ਦੀ 6 ਦਸੰਬਰ ਨੂੰ ਭਾਰਤ ਫੇਰੀ ਦੌਰਾਨ ਹੋਏ ਸਮਝੌਤਿਆਂ ਨੂੰ ਲਾਗੂ ਕਰਨ ਦੇ ਅਮਲੀ ਪੱਖਾਂ ’ਤੇ ਵੀ ਚਰਚਾ ਕੀਤੀ ਗਈ। ਰੂਸੀ ਅਧਿਕਾਰੀ ਮੁਤਾਬਕ, ‘‘ਵਲਾਦੀਮੀਰ ਪੂਤਿਨ ਨੇ 6 ਦਸੰਬਰ ਦੌਰੇ ਰੂਸ ਦੇ ਉੱਚ ਪੱਧਰੀ ਵਫ਼ਦ ਦੇ ਨਿੱਘੇ ਸਵਾਗਤ ਲਈ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।’’ ਅਧਿਕਾਰੀ ਨੇ ਦੱਸਿਆ ਕਿ ਪੂਤਿਨ ਅਤੇ ਮੋਦੀ ਵੱਲੋਂ ਰੂਸ ਅਤੇ ਭਾਰਤ ਵਿੱਚ ਰਣਨੀਤਕ ਭਾਈਵਾਲੀ ਅਤੇ ਦੁਵੱਲੇ ਨੂੰ ਸਬੰਧਾਂ ਵਧਾਉਣ ਬਾਰੇ ਵੀ ਚਰਚਾ ਕੀਤੀ ਗਈ।