ਨਵੀਂ ਦਿੱਲੀ, 30 ਨਵੰਬਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਕੇਂਦਰ ਨੇ ਪੁਲੀਸ ਮੁਲਾਜ਼ਮਾਂ ਨੂੰ ਕਰਜ਼ਾ ਨਾ ਦੇਣ ਲਈ ਬੈਂਕਾਂ ਨੂੰ ਕੋਈ ਖਾਸ ਨਿਰਦੇਸ਼ ਜਾਰੀ ਨਹੀਂ ਕੀਤਾ। ਵਿੱਤ ਮੰਤਰੀ ਨੇ ਇਹ ਟਿੱਪਣੀ ਉਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਕੀਤੀ। ਉਨ੍ਹਾਂ ਕਿਹਾ,‘ ਬੈਂਕਾਂ ਨੂੰ ਕੁਝ ਸ਼੍ਰੇਣੀਆਂ ਦੇ ਗਾਹਕਾਂ ਨੂੰ ਲੋਨ ਨਾ ਦੇਣ ਦੀ ਹਦਾਇਤ ਦੇਣ ਵਾਲੀ ਕੋਈ ਸਰਕਾਰੀ ਨੀਤੀ ਨਹੀਂ ਹੈ। ਬੈਂਕ ਕੇਵਾਈਸੀ ਅਤੇ ਹੋਰ ਰੇਟਿੰਗਾਂ ਦੇ ਆਧਾਰ ‘ਤੇ ਮੁਲਾਂਕਣ ਕਰਦੇ ਹਨ। ਮੈਂ ਨਹੀਂ ਸਮਝਦੀ ਕਿ ਬੈਂਕਾਂ ਨੂੰ ਅਜਿਹਾ ਕੋਈ ਵਿਸ਼ੇਸ਼ ਨਿਰਦੇਸ਼ ਦਿੱਤਾ ਗਿਆ ਹੈ ਕਿ ਕ੍ਰਿਪਾ ਕਰਕੇ ਇਨ੍ਹਾਂ ਲੋਕਾਂ ਨੂੰ ਕਰਜ਼ਾ ਨਾ ਦਿੱਤਾ ਜਾਵੇ।’