ਮੁੰਬਈ, 8 ਨਵੰਬਰ
ਪੁਲੀਸ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਅਜਿਹਾ ਇਕ ਟੈਕਸੀ ਡਰਾਈਵਰ ਵੱਲੋਂ ਪੁਲੀਸ ਨੂੰ ਇਹ ਦੱਸੇ ਜਾਣ ਕਿ ਦੋ ਵਿਅਕਤੀ ਜਿਨ੍ਹਾਂ ਨੇ ਬੈਗ ਚੁੱਕੇ ਹੋਏ ਸਨ ‘ਐਂਟੀਲੀਆ ’ ਦਾ ਪਤਾ ਪੁੱਛ ਰਹੇ ਸਨ ਬਾਅਦ ਕੀਤਾ ਗਿਆ ਹੈ। ਪੁਲੀਸ ਨੇ ਐਂਟੀਲੀਆ ਵੱਲ ਜਾਂਦੇ ਰਾਹ ’ਤੇ ਬੈਰੀਕੇਡ ਲਗਾ ਦਿੱਤੇ ਹਨ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਆਰੰਭ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟੈਕਸੀ ਡਰਾਈਵਰ ਦੱਖਣੀ ਮੁੰਬਈ ਵਿੱਚ ਕਿਲਾ ਅਦਾਲਤ ਨੇੜੇ ਖੜ੍ਹਾ ਸੀ ਕਿ ਇੱਕ ਕਾਰ ਉਸ ਕੋਲ ਆ ਕੇ ਰੁਕੀ ਅਤੇ ਉਸ ਵਿੱਚ ਸਵਾਰ ਲੋਕਾਂ ਨੇ ਉਸ ਤੋਂ ਅੰਬਾਨੀ ਦੀ ਰਿਹਾਇਸ਼ ਦੀ ਲੋਕੇਸ਼ਨ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਉਰਦੂ ਵਿੱਚ ਗੱਲ ਕਰ ਰਹੇ ਸਨ ਤੇ ਉਨ੍ਹਾਂ ਕੋਲ ਦੋ ਬੈਗ ਸਨ। ਕਾਬਿਲੇਗੌਰ ਹੈ ਕਿ ਇਸ ਸਾਲ ਫਰਵਰੀ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਐਸਯੂਵੀ ‘ਐਂਟੀਲੀਆ’ ਦੇ ਬਾਹਰ ਖੜੀ ਮਿਲੀ ਸੀ, ਜਿਸ ਨਾਲ ਦਹਿਸ਼ਤ ਫੈਲ ਗਈ ਸੀ।