ਲਿਸਬਨ, 13 ਸਤੰਬਰ
ਛੋਟੇ ਜਿਹੇ ਪੁਰਤਗਾਲੀ ਕਸਬੇ ਸਾਓ ਲੋਰੇਂਕੋ ਡੋ ਬੈਰਰੋ ਵਿੱਚ ਸ਼ਰਾਬ ਫੈਕਟਰੀ ਵਿੱਚ ਹਾਦਸੇ ਤੋਂ ਬਾਅਦ ਰੈੱਡ ਵਾਈਨ ਦੀ ਨਦੀ ਵਾਂਗ ਵਹਿ ਗਈ ਤੇ ਕਸਬੇ ਦੀਆਂ ਸੜਕਾਂ ਤੇ ਗਲੀਆਂ ਲਾਲ ਹੋ ਗਈਆਂ। ਇਹ ਘਟਨਾ ਉਦੋਂ ਵਾਪਰੀ ਜਦੋਂ 600,000 ਗੈਲਨ ਸ਼ਰਾਬ ਦੇ ਬੈਰਲ ਅਚਾਨਕ ਡਿੱਗ ਗਏ। ਕਸਬੇ ਆਬਾਦੀ 2,000 ਲੋਕਾਂ ਦੀ ਹੈ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਾਈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸ਼ਰਾਬ ਫੈਕਟਰੀ ਨੇੜੇ ਘਰ ਦੀ ਬੇਸਮੈਂਟ ਰੈੱਡ ਵਾਈਨ ਨਾਲ ਭਰ ਗਈ।