ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਿੱਚ ਇਨਕਿਊਬੇਸ਼ਨ, ਖੋਜ ਅਤੇ ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤੇ ਜਾਣਗੇ
ਇਸ ਨਿਵੇਕਲੀ ਪਹਿਲਕਦਮੀ ਨਾਲ ਉੱਚ ਪਾਏ ਦੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਤਕਨਾਲੋਜੀ ਨਾਲ ਲੈਸ ਉੱਦਮਾਂ ਨੂੰ ਬੜ•ਾਵਾ ਮਿਲੇਗਾ : ਨਵਜੋਤ ਸਿੰਘ ਸਿੱਧੂ 
ਚੰਡੀਗੜ•, 28 ਦਸਬੰਰ :
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਅੱਜ ਇੱਥੇ ਪੀ.ਐਮ.ਆਈ.ਡੀ.ਸੀ., ਸਥਾਨਕ ਸਰਕਾਰਾਂ ਵਿਭਾਗ ਅਤੇ ਮੈਸਰਜ਼ ਟਾਟਾ ਤਕਨਾਲੋਜੀਜ਼ ਲਿਮਟਿਡ (ਟੀ.ਟੀ.ਐਲ.) ਦਰਮਿਆਨ ਸਮਝੌਤਾ ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਤਿੰਨੋ ਸਮਾਰਟ ਸ਼ਹਿਰਾਂ ਵਿੱਚ ਹੱਬ ਅਤੇ ਸਪੋਕ ਮਾਡਲ ‘ਤੇ ਅਧਾਰਤ ਉਦਯੋਗਿਕ ਨਿਰਮਾਣ-ਖੋਜ, ਇਨਕਿਊਬੇਸ਼ਨ ਅਤੇ ਹੁਨਰ ਵਿਕਾਸ ਕੇਂਦਰ ਭਾਵ ਲੁਧਿਆਣਾ ਵਿਖੇ  ਹੱਬ ਮਾਡਲ ‘ਤੇ ਅਧਾਰਤ 1 ਅਤੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸਮਾਰਟ ਸ਼ਹਿਰਾਂ ਵਿੱਚ ਸਪੋਕ ਮਾਡਲ ‘ਤੇ ਅਧਾਰਤ ਇੱਕ-ਇੱਕ ਕੇਂਦਰ ਸਥਾਪਿਤ ਕਰਨਾ ਹੈ। ਇਸ ਮੌਕੇ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਸ੍ਰੀ ਏ. ਵੇਣੂੰ ਪ੍ਰਸਾਦ ਅਤੇ ਡਾਇਰੈਕਟਰ, ਸਥਾਨਕ ਸਰਕਾਰਾਂ ਸ੍ਰੀ ਕਰਨੇਸ਼ ਸ਼ਰਮਾ ਅਤੇ ਸੀ.ਈ.ਓ., ਪੀ.ਐਮ.ਆਈ.ਡੀ.ਸੀ. ਸ੍ਰੀ ਅਜੋਏ ਸ਼ਰਮਾ ਵੀ ਹਾਜ਼ਰ ਸਨ। 
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਤਕਨਾਲੋਜੀ ਅਤੇ ਹੁਨਰ ਵਿਕਾਸ ‘ਤੇ ਸੰਗਠਿਤ ਸਿਖਲਾਈ ਦੇਣ ਲਈ ਆਈ.ਆਈ.ਐਸ.ਡੀ.ਸੀ. ਨੂੰ ਵਨ-ਸਟਾਪ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਕਦਮ ਨਿਰਮਾਣ ਖੇਤਰ ਵਿੱਚ ਇੰਡਸਟਰੀਜ਼ ਦੀਆਂ ਲੋੜਾਂ ਮੁਤਾਬਕ ਇੰਜਨੀਅਰਾਂ, ਆਪਰੇਟਰਾਂ, ਤਕਨੀਸ਼ੀਅਜ਼ ਅਤੇ ਹੁਨਰਮੰਦ ਮਾਨਵ ਸਰੋਤਾਂ ਦਾ ਤਿਆਰ ਸਥਾਨਕ ਪੂਲ ਮਹੱਈਆ ਕਰਵਾਉਣ  ਅਤੇ ਪੰਜਾਬ ਦੇ ਲੋਕਾਂ ਖਾਸ ਕਰ ਨੌਜਵਾਨਾਂ ਦੀ ਰੁਜ਼ਗਾਰ ਸਮਰੱਥਾ ਵਧਾਉਣ ਵਿੱਚ ਸਹਾਈ ਸਿੱਧ ਹੋਵੇਗਾ।
ਮੰਤਰੀ ਨੇ ਅੱਗੇ ਕਿਹਾ ਕਿ ਇਹ ਉੱਚ ਅਤੇ ਉਦਯੋਗਿਕ ਸਿਖਲਾਈ ਨਾਲ ਉੱਚ ਪਾਏ ਦੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਕੋਰਸ ਪਾਠਕ੍ਰਮ ਨੂੰ ਆਧੁਨਿਕ ਉਦਯੋਗਿਕ ਪ੍ਰੈਕਟਿਸਿਜ਼ ਅਨੁਸਾਰ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਨੋਵੇਟਰਜ਼ ਨੂੰ ਨਵੇਂ ਉਤਪਾਦ ਵਿਕਸਿਤ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਨਾਲ ਹੀ ਤਕਨਾਲੋਜੀ ਨਾਲ ਲੈਸ ਉੱਦਮਾਂ ਨੂੰ ਬੜ•ਾਵਾ ਮਿਲੇਗਾ। ਆਈ.ਆਈ.ਐਸ.ਡੀ.ਸੀ. ਵਿਖੇ ਸਿਖਲਾਈ ਕਾਰਜਪ੍ਰਣਾਲੀ ਵਿੱਚ ਕਲਾਸਰੂਮ ਅਤੇ ਲੈਬ ਸ਼ੈਸ਼ਨਜ਼, ਆਨਲਾਈਨ ਵੀਡੀਓਜ਼, ਈ-ਲਰਨਿੰਗ, ਅਸੈਸਮੈਂਟ ਅਤੇ ਜੁਆਇੰਟ ਸਰਟੀਫਿਕੇਟਜ਼ ਆਦਿ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇੱਥੇ ਉਦਯੋਕਿ ਮਾਹਿਰਾਂ ਦੁਆਰਾ ਆਈ.ਆਈ.ਐਸ.ਡੀ.ਸੀਜ਼, ਵਿਸ਼ੇਸ਼ ਲੈਕਚਰਾਂ ਅਤੇ ਸੈਮੀਨਾਰਾਂ ਵਿੱਚ ਵਿਦਿਆਰਥੀਆਂ ਦਾ ਜੁਆਇੰਟ ਸੁਪਰਵਿਜ਼ਨ ਹੋਵੇਗਾ। 
ਸ. ਸਿੱਧੂ ਨੇ ਅੱਗੇ ਦੱਸਿਆ ਕਿ ਟੀ.ਟੀ.ਐਲ ਅਤੇ ਉਦਯੋਗਿਕ ਪਾਰਟਨਰਜ਼ ਸਾਰੇ ਯੋਗ ਸਿੱਖਿਅਤ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਆਪਣਾ ਸਮਰੱਥਨ ਦੇਣਗੇ। ਉਨ•ਾਂ ਇਹ ਵੀ ਦੱਸਿਆ ਕਿ ਟੀ.ਟੀ.ਐਲ.  ਵੱਲੋਂ ਇਨ•ਾਂ ਤਿੰਨੋ ਸ਼ਹਿਰਾਂ ਵਿਖੇ ਇਨ•ਾਂ ਆਈ.ਆਈ.ਐਸ.ਡੀ.ਸੀਜ਼ ਦੀ ਸਥਾਪਨਾ ਲਈ ਤਕਰੀਬਨ 552 ਕਰੋੜ ਰੁਪਏ (ਕੁੱਲ ਲਾਗਤ ਦਾ 88 ਫੀਸਦ) ਦਾ ਯੋਗਦਾਨ ਦਿੱਤਾ ਜਾਵੇਗਾ ਅਤੇ ਨਾਲ ਹੀ ਉਨ•ਾ ਵੱਲੋਂ 3 ਸਾਲਾਂ ਲਈ ਬਿਨਾਂ ਕਿਸੇ ਚਾਰਜਿਜ਼ ਤੋਂ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਇਸ ਦੌਰਾਨ ਸਥਾਨਕ ਟਰੇਨਰਾਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। 
ਇਸ ਮੌਕੇ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਸ੍ਰੀ ਏ.ਵੇਣੂੰ ਪ੍ਰਸਾਦ ਨੇ ਕਿਹਾ ਕਿ ਹੱਬ (ਲੁਧਿਆਣਾ) ਵਿਖੇ ਮੌਜੂਦਾ ਇੰਜਨੀਅਰਿੰਗ ਵਿਦਿਆਰਥੀਅ, ਪਾਸਡ ਆਊਟ ਇੰਜਨੀਅਰਿੰਗ ਅਤੇ ਡਿਪਲੋਮਾ ਵਿਦਿਆਰਥੀ, ਅਤੇ ਰੁਜ਼ਗਾਰ ਪ੍ਰਾਪਤ ਇੰਜਨੀਅਰਿੰਗ ਗ੍ਰੈਜੂਏਟਜ਼ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਤਾਂ ਜੋ ਉਨ•ਾਂ ਦੀਆਂ ਤਕਨੀਤੀ ਯੋਗਤਾਵਾਂ ਵਿੱਚ ਵਾਧਾ ਕੀਤਾ ਜਾ ਸਕੇ। ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਸਪੋਕ ਮਾਡਲ ‘ਤੇ ਅਧਾਰਤ ਕੇਂਦਰਾਂ ਵਿਖੇ ਦਸਵੀਂ, ਬਾਰ•ਵੀਂ ਪਾਸ ਵਿਦਿਆਰਥੀ, ਮੌਜੂਦਾ ਇੰਜਨੀਅਰਿੰਗ ਪੌਲੀਟੈਕਨੀਜ਼ ਵਿਦਿਆਰਥੀ, ਪਾਸ ਆਊਟ ਹੋ ਚੁੱਕੇ ਮੌਜੂਦਾ ਆਈ.ਟੀ.ਆਈ. ਅਤੇ ਬੇਰੁਜ਼ਗਾਰ ਡਿਪਲੋਮਾ ਅਤੇ ਆਈ.ਟੀ.ਆਈ. ਧਾਰਕਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। 
ਹੋਰ ਦੱਸਿਦਿਆਂ ਡਾਇਰੈਕਟਰ ਸਥਾਨਕ ਸਰਕਾਰਾਂ, ਸ੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਵਿਖੇ ਟਾਰਗੇਟਡ ਇੰਡਸਟਰੀਜ਼ ਦੀ ਸੂਚੀ ਵਿੱਚ ਬਾਈਸਾਈਕਲਜ਼ ਐਂਡ ਬਾਈਸਾਈਕਲਜ਼ ਪੁਰਜ਼ੇ, ਆਟੋਮੋਬਾਈਲਜ਼ ਪਾਰਟਸ, ਹੋਜ਼ਰੀ ਗੁੱਡਜ਼, ਸਿਲਾਈ ਮਸ਼ੀਨਾਂ ਅਤੇ ਪਾਰਟਸ, ਹੋਮ ਐਪਲਾਈਐਂਸਜ਼, ਮਸ਼ੀਨ ਟੂਲਜ਼, ਰੈਡੀਮੇਡ ਗਾਰਮੈਂਟਜ਼, ਹੋਜ਼ਰੀ ਨੀਡਲਜ਼, ਰਬੜ ਗੁੱਡਜ਼, ਲੇਬਲਜ਼ (ਮੈਟਲ ਐਂਡ ਕੌਟਨ), ਕੈਮੀਕਲ ਗੁੱਡਜ਼, ਆਇਲ ਇੰਜਣਜ਼, ਖੇਤੀਬਾੜੀ ਔਜ਼ਾਰ, ਇਲੈਕਟ੍ਰਾਨਿਕ ਗੁੱਡਜ਼, ਟਰੈਕਟਰਜ਼ ਪਾਰਟਸ, ਸਾਈਕਲ ਟਾਇਰ/ਟਿਊਬਾਂ, ਪਲਾਸਟਿਕ ਦਾ ਸਮਾਨ ਆਦਿ ਸ਼ਾਮਲ ਹੋਣਗੀਆਂ। 
ਇਸ ਮੌਕੇ ਸੀ.ਈ.ਓ. ਪੀ.ਐਮ.ਆਈ.ਡੀ.ਸੀ. ਸੀ੍ਰ ਅਜੋਏ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਨਿਰਮਾਣ, ਰਿਟੇਲ ਵਪਾਰ, ਸਰਵਿਸ ਐਕਟੀਵੇਟਸ, ਕੈਪੀਟਲ ਗੁੱਡਜ਼, ਆਈ.ਟੀ. ਐਂਡ ਆਈ.ਟੀਜ਼, ਮੋਟਰ ਵਹੀਕਲਾਂ ਦੀ ਰਿਪੇਅਰ ਅਤੇ ਸਰਵਿਸਿੰਗ, ਮੋਟਰ ਸਾਈਕਲਜ਼/ਸਕੂਟਰਜ਼, ਘਰੇਲੂ ਵਸਤਾਂ, ਵਰਕਸ਼ਾਪਾਂ, ਰੰਗਾਈ ਅਤੇ ਹੋਜ਼ਰੀ, ਮਕੈਨੀਕਲ ਉਤਪਦਾਂ, ਇਲੈਕਟ੍ਰੀਕਲ ਮਸ਼ੀਨਰੀ ਅਤੇ ਸਮੱਗਰੀ, ਮਸ਼ੀਨਰੀ ਐਂਡ ਪਾਰਟ ਜਦੋਂ ਕਿ ਜਲੰਧਰ ਵਿਖੇ ਸਪੋਰਟਸ ਗੁੱਡਜ਼, ਮੋਟਰ ਵਹੀਕਲਾਂ ਦੀ ਰਿਪੇਅਰ ਅਤੇ ਸਰਵਿਸਿੰਗ, ਮੋਟਰ ਸਾਈਕਲਜ਼/ਸਕੂਟਰਜ਼, ਘਰੇਲੂ ਵਸਤਾਂ, ਵਰਕਸ਼ਾਪਾਂ, ਰੀਸਾਇਕਲਿੰਗ, ਮਸ਼ੀਨਰੀ ਅਤੇ ਸਮੱਗਰੀ, ਇਲੈਕਟ੍ਰੀਕਲ ਮਸ਼ੀਨਰੀ ਅਤੇ ਸਮੱਗਰੀ, ਮੋਟਰ ਵਹੀਕਲਜ਼ ਟਰੇਲਰਜ਼ ਆਦਿ ਅਤੇ ਪਾਰਟਸ, ਕੰਪਿਊਟਰ ਅੇਤ ਸਬੰਧਤ ਗਤੀਵਿਧੀਆਂ ਆਦਿ ਟਾਰਗੇਟਡ ਇੰਡਸਟਰੀਜ਼ ਦੀ ਸੂਚੀ ਵਿੱਚ ਹੋਣਗੇ।