ਕਰਾਚੀ, 7 ਦਸੰਬਰ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਨਿਊੁਜ਼ੀਲੈਂਡ ਪਹੁੰਚਦੇ ਹੀ ਉਸ ਦੇ 10 ਖਿਡਾਰੀ ਕਰੋਨਾ ਪਾਜ਼ੇਟਿਵ ਕਿਵੇਂ ਹੋ ਗੲੇ। ਪਤਾ ਲੱਗਿਆ ਹੈ ਕਿ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਹੋਏ ਕਾਇਦ-ਏ-ਆਜ਼ਮ ਟਰਾਫ਼ੀ ਮੁਕਾਬਲੇ ਵੇਲੇ ਇੱਕ ਜਾਂ ਦੋ ਟੀਮਾਂ ਦੇ ਖਿਡਾਰੀਆਂ ਨੇ ਬਲਗਮ, ਬੁਖ਼ਾਰ ਆਦਿ ਦੀ ਸ਼ਿਕਾਇਤ ਕੀਤੀ ਸੀ, ਜੋ ਕਰੋਨਾ ਲਾਗ ਦੇ ਵੀ ਲੱਛਣ ਹਨ। ਪੀਸੀਬੀ ਦੇ ਇੱਕ ਸੂਤਰ ਨੇ ਦੱਸਿਆ ਕਿ ਲਾਹੌਰ ’ਚ ਬੋਰਡ ਵੱਲੋਂ ਇਨ੍ਹਾਂ ਖਿਡਾਰੀਆਂ ਦੇ ਕਰਵਾਏ ਗਏ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਕ੍ਰਾਈਸਟਚਰਚ ਪਹੁੰਚਣ ਮਗਰੋਂ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ। ਦਸ ਖਿਡਾਰੀਆਂ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਪੂਰੀ ਟੀਮ ਇਕਾਂਤਵਾਸ ਹੈ।