ਚੰਡੀਗੜ੍ਹ: ਪੰਜਾਬ ਦੇ ਥਾਣਿਆਂ ‘ਤੇ ਗ੍ਰ.ਨੇਡ ਹਮਲੇ ਕਰਨ ਵਾਲਿਆਂ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਗੁਰਦਾਸਪੁਰ ਦੇ ਥਾਣੇ ‘ਤੇ ਹਮ.ਲਾ ਕਰਨ ਵਾਲੇ 3 ਮੁਲਜ਼ਮਾਂ ਨੂੰ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਵੱਡਾ ਖ਼ੁਲਾਸਾ ਕੀਤਾ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉੱਤਰ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਆਪ੍ਰੇਸ਼ਨ ਵਿਚ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਗਰਮਖ਼ਿਆਲੀ ਜਥੇਬੰਦੀ ਨਾਲ ਸਬੰਧਤ ਤਿੰਨ ਅਤਿਵਾਦੀਆਂ ਨਾਲ ਮੁਕਾਬਲਾ ਹੋਇਆ। ਕਾਰਵਾਈ ਦੌਰਾਨ ਦੋ ਏਕੇ-47 ਰਾਈਫਲਾਂ ਅਤੇ ਦੋ ਗਲਾਕ ਪਿਸਤੌਲ ਬਰਾਮਦ ਕੀਤੇ ਗਏ ਹਨ।

ਇੱਕ ਪ੍ਰੈੱਸ ਕਾਨਫ਼ਰੰਸ ਵਿਚ ਬੋਲਦਿਆਂ ਯਾਦਵ ਨੇ ਕਿਹਾ ਕਿ ਪਾਕਿਸਤਾਨ ਸਥਿਤ KZF ਮੁਖੀ ਰਣਜੀਤ ਸਿੰਘ ਨੀਟਾ ਪੀਲੀਭੀਤ ਮੁਕਾਬਲੇ ਦੇ ਮਾਡਿਊਲ ਦਾ ਮਾਸਟਰਮਾਈਂਡ ਸੀ। ਨੀਟਾ ਨੇ ਮੁੱਖ ਤੌਰ ‘ਤੇ ਗ੍ਰੀਸ-ਅਧਾਰਤ ਜਸਵਿੰਦਰ ਸਿੰਘ ਮੰਨੂ ਦੇ ਮਾਧਿਅਮ ਰਾਹੀਂ ਕੰਮ ਕਰਦਾ ਸੀ, ਜੋ ਮੋਡਿਊਲ ਲੀਡਰ ਵਰਿੰਦਰ ਉਰਫ਼ ਰਵੀ ਨਾਲ ਜੁੜਿਆ ਹੋਇਆ ਸੀ। ਯਾਦਵ ਨੇ ਇਹ ਵੀ ਦਾਅਵਾ ਕੀਤਾ ਕਿ ਹਮਲੇ ਦੀ ਯੋਜਨਾ ਬਣਾਉਣ ਵਿਚ ਬ੍ਰਿਟਿਸ਼ ਫੌਜ ਦਾ ਇੱਕ ਸਿਪਾਹੀ ਸ਼ਾਮਲ ਹੋ ਸਕਦਾ ਹੈ।

ਯਾਦਵ ਨੇ ਕਿਹਾ, “ਪੰਜਾਬ ਵਿਚ ਆਈਐਸਆਈ ਸਪਾਂਸਰਡ ਅਤਿਵਾਦ ਦੇ ਖ਼ਿਲਾਫ਼ ਇੱਕ ਵੱਡੀ ਸਫਲਤਾ ਵਿਚ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਆਪਰੇਸ਼ਨ ਵਿਚ ਯੂਪੀ ਦੇ ਪੀਲੀਭੀਤ ਜ਼ਿਲ੍ਹੇ ਵਿਚ ਗਰਮਖ਼ਿਆਲੀ ਜਥੇਬੰਦੀ ਦੇ ਤਿੰਨ ਕਾਰਕੁਨਾਂ ਨਾਲ ਮੁਠਭੇੜ ਹੋਈ। ਇਸ ਮੁਕਾਬਲੇ ਵਿਚ ਦੋ ਏ.ਕੇ.-47 ਇੱਕ ਰਾਈਫ਼ਲ ਅਤੇ ਦੋ ਗਲੌਕ ਪਿਸਤੌਲ ਬਰਾਮਦ ਹੋਏ ਹਨ।”

ਪੁਲਿਸ ‘ਤੇ ਗੋਲੀਆਂ ਚਲਾਉਣ ਵਾਲੇ ਤਿੰਨ ਨੌਜਵਾਨਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਰਵੀ, ਗੁਰਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਜੋਂ ਹੋਈ ਹੈ। ਸਾਰੇ ਮ੍ਰਿ.ਤਕ ਕਲਾਨੌਰ ਥਾਣਾ ਖੇਤਰ ਦੇ ਵਸਨੀਕ ਹਨ ਅਤੇ ਬਖਸ਼ੀਵਾਲਾ ਪੁਲਿਸ ਚੌਕੀ ‘ਤੇ ਹੋਏ ਗ੍ਰਨੇਡ ਹਮਲੇ ‘ਚ ਕਥਿਤ ਤੌਰ ‘ਤੇ ਸ਼ਾਮਲ ਸਨ।

ਯਾਦਵ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਕਿ ਹਮਲੇ ਦਾ ਮਾਸਟਰਮਾਈਂਡ ਜਗਜੀਤ ਸਿੰਘ ਜੋ ਕਿ ਯੂ.ਕੇ. ਵਿਚ ਰਹਿੰਦਾ ਹੈ, ਵੀ ਇਸ ਯੋਜਨਾ ਵਿਚ ਸ਼ਾਮਲ ਸੀ। ਯਾਦਵ ਨੇ ਕਿਹਾ, “ਇਸ ਮਾਡਿਊਲ ਨੂੰ ਜਗਜੀਤ ਸਿੰਘ ਨਾਮਕ ਵਿਅਕਤੀ ਦੁਆਰਾ ਨਿਯੰਤਰਿਤ ਅਤੇ ਮਾਸਟਰਮਾਈਂਡ ਕੀਤਾ ਜਾ ਰਿਹਾ ਸੀ, ਜੋ ਯੂ.ਕੇ. ਵਿਚ ਰਹਿੰਦਾ ਹੈ। ਜਗਜੀਤ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹ ਬ੍ਰਿਟਿਸ਼ ਆਰਮੀ ਵਿੱਚ ਵੀ ਕੰਮ ਕਰਦਾ ਹੈ।