ਇਸਲਾਮਾਬਾਦ, 21 ਦਸੰਬਰ

ਪਾਕਿਸਤਾਨ ਨੇ ਮੰਗਲਵਾਰ ਨੂੰ ਦੇਸ਼ ਵਿੱਚ ਹੀ ਬਣੀ ਬਾਬਰ ਕਰੂਜ਼ ਮਿਸਾਈਲ 1ਬੀ, ਜਿਸ ਦੀ ਹਮਲਾਵਰ ਰੇਂਜ ਦੁੱਗਣੀ ਕੀਤੀ ਗਈ ਹੈ, ਦਾ ਸਫਲ ਪ੍ਰੀਖਣ ਕੀਤਾ। ਇਹ ਮਿਸਾਈਲ 900 ਕਿਲੋਮੀਟਰ ਦੂਰ ਟੀਚੇ ਉੱਤੇ ਨਿਸ਼ਾਨਾ ਸੇਧ ਸਕਦੀ ਹੈ। ਫੌਜ ਵੱਲੋਂ ਜਾਰੀ ਬਿਆਨ ਅਨੁਸਾਰ ਪਾਕਿਸਤਾਨ ਨੇ ਫਰਵਰੀ ਮਹੀਨੇ ਵਿੱਚ ਵੀ ਬਾਬਰ ਮਿਸਾਈਲ ਦਾ ਸਫਲ ਪ੍ਰੀਖਣ ਕੀਤਾ ਸੀ। ਉਸ ਸਮੇਂ ਮਿਸਾਈਲ ਦੀ ਰੇਂਜ 450 ਕਿਲੋਮੀਟਰ ਸੀ।