ਇਸਲਾਮਾਬਾਦ, 23 ਜਨਵਰੀ
ਪਾਕਿਸਤਾਨ ਵਿਚ ਆਰਥਿਕ ਸੰਕਟ ਵਧਣ ਤੋਂ ਬਾਅਦ ਅੱਜ ਪਾਕਿ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਿਜਲੀ ਸੰਕਟ ਖੜ੍ਹਾ ਹੋ ਗਿਆ। ਇਹ ਪਤਾ ਲੱਗਾ ਹੈ ਕਿ ਕੌਮੀ ਗਰਿੱਡ ਵਿਚ ਤਕਨੀਕੀ ਨੁਕਸ ਪਿਆ ਹੈ ਜਿਸ ਕਾਰਨ ਲਾਹੌਰ, ਕਰਾਚੀ, ਇਸਲਾਮਾਬਾਦ, ਪੇਸ਼ਾਵਰ ਸਣੇ ਕਈ ਸ਼ਹਿਰਾਂ ਵਿਚ ਬਿਜਲੀ ਗੁੱਲ ਹੋ ਗਈ। ਜਾਣਕਾਰੀ ਮਿਲੀ ਹੈ ਕਿ 22 ਜ਼ਿਲ੍ਹਿਆਂ ਵਿਚ ਸਵੇਰ ਦੇ ਸਾਢੇ ਸੱਤ ਵਜੇ ਤੋਂ ਬਾਅਦ ਬਿਜਲੀ ਸਪਲਾਈ ਬੰਦ ਹੋ ਗਈ। ਇਸ ਕਾਰਨ ਦੇਸ਼ ਦੇ ਊਰਜਾ ਮੰਤਰਾਲੇ ਨੂੰ ਬਿਆਨ ਜਾਰੀ ਕਰ ਕੇ ਦੇਸ਼ ਵਾਸੀਆਂ ਨੂੰ ਕਿਹਾ ਗਿਆ ਕਿ ਇਹ ਨੁਕਸ ਜਲਦੀ ਹੀ ਠੀਕ ਕਰ ਲਿਆ ਜਾਵੇਗਾ।