ਕੇਪਟਾਊਨ, 7 ਜਨਵਰੀ
ਦੱਖਣੀ ਅਫਰੀਕਾ ਨੇ ਐਤਵਾਰ ਨੂੰ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਜੇਤੂ ਲੀਡ ਲੈ ਲਈ ਹੈ। ਪਾਕਿਸਤਾਨ ਦੇ 41 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ 9.5 ਓਵਰਾਂ ਵਿਚ ਇੱਕ ਵਿਕਟ ਉੱਤੇ 43 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਹੈ।
ਦੱਖਣੀ ਅਫਰੀਕਾ ਨੇ ਘਰੇਲੂ ਸਰਜ਼ਮੀ ਉੱਤੇ ਲਗਾਤਾਰ ਸੱਤਵੀਂ ਲੜੀ ਜਿੱਤੀ ਹੈ। ਟੀਮ ਨੇ ਸੇਂਚੁਰੀਅਨ ਵਿਚ ਪਹਿਲਾ ਟੈਸਟ ਛੇ ਵਿਕਟਾਂ ਨਾਲ ਜਿੱਤਿਆ ਸੀ। ਤੀਜਾ ਅਤੇ ਅੰਤਿਮ ਟੈਸਟ ਜੌਹਾਨੈੱਸਬਰਗ ਵਿਚ ਸ਼ੁੱਕਰਵਾਰ ਤੋਂ ਖੇਡਿਆ ਜਾਵੇਗਾ।
ਸ਼ਨਿਚਰਵਾਰ ਨੂੰ ਫੀਲਡਿੰਗ ਕਰਦਿਆਂ ਐਡਮ ਮਾਰਕਰਾਮ ਡਿੱਗਣ ਕਰਨ ਜ਼ਖ਼ਮੀ ਹੋ ਗਿਆ ਸੀ। ਇਸ ਕਾਰਨ ਉਹ ਅੱਜ ਪਾਰੀ ਸ਼ੁਰੂ ਕਰਨ ਲਈ ਨਹੀਂ ਉੱਤਰਿਆ। ਮਾਰਕਰਾਮ ਦੀ ਥਾਂ ਉੱਤਰੇ ਟਿਊਨਿਸ ਡੇ ਬਰੂਈਨ ਨੇ ਮੁਹੰਮਦ ਅੱਬਾਸ ਉੱਤੇ ਚੌਕਾ ਜੜਿਆ ਪਰ ਇਸ ਤੇਜ ਗੇਂਦਬਾਜ਼ ਦੀ ਗੇਂਦ ਉੱਤੇ ਵਿਕਟ ਕੀਪਰ ਕਪਤਾਨ ਸਰਫਰਾਜ ਅਹਿਮਦ ਨੂੰ ਕੈਚ ਦੇ ਬੈਠੇ। ਮੁਹੰਮਦ ਆਮਿਰ ਨੇ ਇਸ ਤੋਂ ਬਾਅਦ ਵਾਈਡ ਬਾਲ ਅਤੇ ਨੋ ਬਾਲ ਰਾਹੀਂ 10 ਦੌੜਾਂ ਲੁਟਾ ਦਿੱਤੀਆਂ। ਹਾਸ਼ਿਮ ਆਮਲਾ ਨੂੰ ਸੱਜੀ ਬਾਂਹ ਉੱਤੇ ਆਮਿਰ ਦੀ ਗੇਂਦ ਲੱਗਣ ਬਾਅਦ ਰਿਟਾਇਰਡ ਹਰਟ ਹੋ ਕੇ ਵਾਪਿਸ ਜਾਣਾ ਪਿਆ। ਸਲਾਮੀ ਬੱਲੇਬਾਜ਼ ਡੀਨ ਐਲਗਰ ਨੇ ਹਾਲਾਂ ਕਿ ਨਾਬਾਦ 24 ਦੌੜਾਂ ਦੀ ਪਾਰੀ ਖੇਡ ਕੇ ਦੱਖਣੀ ਅਫਰੀਕਾ ਨੂੰ ਨੂੰ ਜਿੱਤ ਦਿਵਾ ਦਿੱਤੀ। ਕਪਤਾਨ ਫਾਫ ਡੂ ਪਲੇਸਿਸ ਤਿੰਨ ਦੌੜਾਂ ਬਣਾ ਕੇ ਨਾਬਾਦ ਰਹੇ।