ਇਸਲਾਮਾਬਾਦ, 23 ਫਰਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਰੂਸ ਦੇ ਦੋ ਰੋਜ਼ਾ ਦੌਰੇ ਲਈ ਬੁੱਧਵਾਰ ਨੂੰ ਰਵਾਨਾ ਹੋਏ ਹਨ। ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਖੇਤਰੀ ਤੇ ਕੌਮਾਂਤਰੀ ਵਿਸ਼ਿਆਂ ਬਾਰੇ ਗੱਲਬਾਤ ਕਰਨਗੇ। ਪਾਕਿਸਤਾਨ ਦੇ ਮੰਤਰੀਆਂ ਦਾ ਉਚ ਪੱਧਰੀ ਵਫਦ ਵੀ ਇਮਰਾਨ ਖਾਨ ਨਾਲ ਗਿਆ ਹੈ। ਇਸ ਮੌਕੇ ਰੂਸ ਤੇ ਪਾਕਿਸਤਾਨ ਵਿਚਾਲੇ ਊਰਜਾ ਸਹਿਯੋਗ ਬਾਰੇ ਗੱਲਬਾਤ ਕੀਤੀ ਜਾਵੇਗੀ ਤੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਮੌਜੂਦਾ ਹਾਲਾਤ ਬਾਰੇ ਵੀ ਚਰਚਾ ਹੋਵੇਗੀ। ਇਹ ਗੱਲਬਾਤ ਵੀਰਵਾਰ ਨੂੰ ਮਾਸਕੋ ਵਿੱਚ ਹੋਵੇਗੀ।