ਚੰਡੀਗੜ੍ਹ, 15 ਜੁਲਾਈ
ਪਾਕਿਸਤਾਨ ਇਸ ਵੇਲੇ ਡੂੰਘੇ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਇਸ ਦੌਰਾਨ ਇੱਕ ਪਾਕਿਸਤਾਨੀ ਨੇ ਮਦਰੱਸਾ ਬਣਾਉਣ ਲਈ ਹਵਾਈ ਜਹਾਜ਼ ਦੀ ਉਡਾਨ ਭਰਨ ਤੋਂ ਬਾਅਦ ਪੈਸੇ ਮੰਗੇ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚਉਸ ਨੇ ਯਾਤਰੀਆਂ ਨੂੰ ਕਿਹਾ, ‘ਮੈਂ ਭਿਖਾਰੀ ਨਹੀਂ ਹਾਂ, ਮੈਂ ਸਿਰਫ ਦਾਨ ਚਾਹੁੰਦਾ ਹਾਂ। ਅਸੀਂ ਮਦਰੱਸਾ ਬਣਾਉਣ ਲਈ ਫੰਡ ਇਕੱਠੇ ਕਰ ਰਹੇ ਹਾਂ। ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਕੋਲ ਨਾ ਆਓ। ਮੈਂ ਤੁਹਾਡੀ ਸੀਟ ’ਤੇ ਆਵਾਂਗਾ।’ ਇਸ ਵੀਡੀਓ ਸਬੰਧੀ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਵੀਡੀਓ ਨੂੰ ਕਦੋਂ ਫਿਲਮਾਇਆ ਗਿਆ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਟੈਗ ਕਰਦਿਆਂ ਇੱਕ ਨੇ ਲਿਖਿਆ, ‘ਇੱਕ ਪਾਕਿਸਤਾਨੀ ਭੀਖ ਮੰਗਣ ਨੂੰ ਅਗਲੇ ਪੱਧਰ ਤੱਕ ਲੈ ਗਿਆ ਹੈ। ਉਸ ਨੇ ਸੋਚਿਆ ਕਿ ਅਮੀਰ ਲੋਕਾਂ ਤੋਂ ਪੈਸੇ ਮੰਗਣ ਲਈ ਸਭ ਤੋਂ ਵਧੀਆ ਜਗ੍ਹਾ ਹਵਾਈ ਉਡਾਣ ਹੋਵੇਗੀ, ਇਸ ਲਈ ਉਸ ਨੇ ਟਿਕਟ ਬੁੱਕ ਕਰਵਾਈ ਅਤੇ ਉਡਾਣ ਭਰਨ ਤੋਂ ਬਾਅਦ ਭੀਖ ਮੰਗਣੀ ਸ਼ੁਰੂ ਕਰ ਦਿੱਤੀ।