ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਕਾਨਪੁਰ ਨਿਵਾਸੀ ਸ਼ੁਭਮ ਦਿਵੇਦੀ ਦੀ ਪਤਨੀ ਐਸ਼ਨਿਆ ਨੇ ਸ਼ਨੀਵਾਰ ਨੂੰ ਮੰਗ ਕੀਤੀ ਕਿ ਉਸਦੇ ਪਤੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸ਼ਨਿਆ ਨੇ ਕਿਹਾ ਕਿ ਉਹ ਸਰਕਾਰ ਤੋਂ ਕੁਝ ਨਹੀਂ ਚਾਹੁੰਦੀ, ਬਸ ਇਹ ਕਿ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਉਸਦੇ ਪਤੀ ਸ਼ੁਭਮ ਦਿਵੇਦੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
ਐਸ਼ਨਿਆ ਨੇ ਕਿਹਾ ਕਿ ਪਹਿਲੀ ਗੋਲੀ ਮੇਰੇ ਪਤੀ ਨੂੰ ਲੱਗੀ ਅਤੇ ਫਿਰ ਅੱਤਵਾਦੀਆਂ ਨੇ ਪੁੱਛਿਆ – ‘ਅਸੀਂ ਹਿੰਦੂ ਹਾਂ ਜਾਂ ਮੁਸਲਮਾਨ?’ ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣ ਦਾ ਸਮਾਂ ਮਿਲ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਸਰਕਾਰ ਤੋਂ ਕੁਝ ਨਹੀਂ ਚਾਹੀਦਾ, ਬਸ ਇਹ ਕਿ ਸ਼ੁਭਮ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ‘ਜੇਕਰ ਸਰਕਾਰ ਮੇਰੀ ਇੱਛਾ ਮੰਨ ਲੈਂਦੀ ਹੈ, ਤਾਂ ਮੈਨੂੰ ਵੀ ਜੀਣ ਦਾ ਕਾਰਨ ਮਿਲ ਜਾਵੇਗਾ।’ ਸ਼ੁਭਮ ਨੇ ਆਪਣੇ ਆਪ ਨੂੰ ਹਿੰਦੂ ਦੱਸ ਕੇ ਮਾਣ ਨਾਲ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਉਸਨੇ ਕਈ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਹਨ। ਐਸ਼ਨਿਆ ਨੇ ਕਿਹਾ- ‘ਨਾਮ ਅਤੇ ਧਰਮ ਪੁੱਛ ਕੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਮਾਰ ਦੇਣਾ ਚਾਹੀਦਾ ਹੈ।’
ਇਸ ਦੌਰਾਨ, ਐਸ਼ਨਿਆ ਨੇ 22 ਅਪ੍ਰੈਲ ਨੂੰ ਵਾਪਰੀ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ – ‘ਜਦੋਂ ਅੱਤਵਾਦੀ ਉਸਦੇ ਅਤੇ ਸ਼ੁਭਮ ਕੋਲ ਆਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਿਆ, ਤਾਂ ਉਸਨੇ ਸੋਚਿਆ ਕਿ ਉਹ ਜੋੜੇ ਨਾਲ ਮਜ਼ਾਕ ਕਰ ਰਹੇ ਹਨ’। ਉਸਨੇ ਕਿਹਾ – ‘ਜਿਵੇਂ ਹੀ ਉਹ ਆਏ ਉਨ੍ਹਾਂ ਵਿੱਚੋਂ ਇੱਕ ਨੇ ਪੁੱਛਿਆ ਕਿ ਅਸੀਂ ਹਿੰਦੂ ਹਾਂ ਜਾਂ ਮੁਸਲਮਾਨ?’ ਉਸਨੂੰ ਲੱਗਿਆ ਸ਼ਾਇਦ ਉਹ ਮਜ਼ਾਕ ਕਰ ਰਹੇ ਨੇ । ਉਸਨੇ ਪਿਛੇ ਮੁੜ ਕੇ ਦੇਖਿਆ ਤੇ ਹਸ ਕੇ ਕਿਹਾ ਇਹ ਕੀ ਹੈ? ਉਸਨੇ ਕਿਹਾ ਫਿਰ ਉਸਨੇ ਆਪਣਾ ਸਵਾਲ ਦੁਹਰਾਇਆ ਅਤੇ ਜਿਵੇਂ ਹੀ ਮੈਂ ਜਵਾਬ ਦਿੱਤਾ ਕਿ ਅਸੀਂ ਹਿੰਦੂ ਹਾਂ, ਇੱਕ ਗੋਲੀ ਚੱਲ ਗਈ ਅਤੇ ਮੇਰੇ ਲਈ ਸਭ ਕੁਝ ਖਤਮ ਹੋ ਗਿਆ। ਸ਼ੁਭਮ ਦਾ ਚਿਹਰਾ ਖੂਨ ਨਾਲ ਲੱਥਪੱਥ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋਇਆ ਸੀ।
ਉਸਨੇ ਅੱਗੇ ਕਿਹਾ ਕਿ ਉਸ ਨੇ ਅੱਤਵਾਦੀਆਂ ਨੂੰ ਉਸਨੂੰ ਵੀ ਗੋਲੀ ਮਾਰਨ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਉਸਨੂੰ ਜਿਊਂਦਾ ਛੱਡ ਰਹੇ ਹਨ ਤਾਂ ਜੋ ਉਹ ਜਾ ਕੇ ਆਪਣੀ ਸਰਕਾਰ ਨੂੰ ਦੱਸ ਸਕੇ ਕਿ ਉਨ੍ਹਾਂ ਨੇ ਕੀ ਕੀਤਾ ਹੈ।