• ਜ਼ਿਆਦਾ ਮੋਟਾਈ ਵਾਲੇ ਲਿਫਾਫਿਆਂ ਦੀ ਵਰਤੋਂ ‘ਤੇ ਰੋਕ ਸਬੰਧੀ ਢਿੱਲ ਦੇਣ ਲਈ ਕੀਤੀ ਅਪੀਲ
• ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਨੂੰ ਪ੍ਰਸਤਾਵ ਨੂੰ ਚੰਗੀ ਤਰ•ਾਂ ਵਾਚਣ ਲਈ ਕਿਹਾ
ਚੰਡੀਗੜ•, 19 ਜੁਲਾਈ:
ਸੂਬੇ ਵਿੱਚ ਪਲੇਨ ਪਲਾਸਟਿਕ ਅਤੇ ਨਾਨ-ਵੂਵਨ ਮਟੀਰੀਅਲ ਤੋਂ ਲਿਫਾਫੇ ਬਣਾਉਣ ਵਾਲੇ ਉਤਪਾਦਕਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਅੱਜ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ ਗਈ। ਐਸੋਸੀਏਸ਼ਨਾਂ ਵੱਲੋਂ ਸਰਕਾਰ ਦੁਆਰਾ 2016 ਵਿੱਚ ਪਲਾਸਟਿਕ ਦੇ ਲਿਫਾਫਿਆਂ ਦੇ ਉਤਪਾਦਨ, ਭੰਡਾਰਨ, ਵੰਡ, ਮੁੜ-ਵਰਤੋਂ, ਵਿਕਰੀ ਅਤੇ ਵਰਤੋਂ ‘ਤੇ ਲਗਾਈ ਪਾਬੰਦੀ ਸਬੰਧੀ ਜਾਰੀ ਕੀਤੇ ਹੁਕਮਾਂ ਵਿੱਚ ਢਿੱਲ ਦੇਣ ਲਈ ਅਪੀਲ ਕੀਤੀ ਗਈ।
ਐਸੋਸੀਏਸ਼ਨਾਂ ਨੇ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ• ਵਿਖੇ ਸ੍ਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਸ੍ਰੀ ਏ. ਵੇਨੂ ਪ੍ਰਸਾਦ ,ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਅਤੇ ਸ੍ਰੀ ਕੇ.ਐਸ ਪੰਨੂ, ਡਾਇਰੈਕਟਰ ਵਾਤਾਵਰਨ ਤੇ ਜਲਵਾਯੂ ਪਰਿਵਰਤਨ ਮੌਜੂਦ ਸਨ। ਨਾਨ-ਵੂਵਨ ਕੈਰੀ ਬੈਗ ਐਸੋਸੀਏਸ਼ਨ ਨੇ ਦਲੀਲ ਪੇਸ਼ ਕੀਤੀ ਕਿ ਨਾਨ- ਵੂਵਨ ਬੈਗ, ਪਲਾਸਟਿਕ ਤੋਂ ਬਣੇ ਲਿਫਾਫੇ ਨਹੀਂ ਹਨ ਇਸ ਲਈ ਇਨ•ਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਮੰਨਿਆ ਜਾਵੇ। ਐਸੋਸੀਏਸ਼ਨ ਨੇ ਆਪਣੇ ਦਾਅਵੇ ਦੀ ਪੁਸ਼ਟੀ ਲਈ ਤੱਥਾਂ ਸਮੇਤ ਸਫਾਈ ਦਿੱਤੀ ਕਿ ਨਾਨ- ਵੂਵਨ ਫੈਬ੍ਰਿਕ, ਪੌਲੀਪ੍ਰੋਪਲੀਨ ਤੋਂ ਬਣਿਆ ਇੱਕ ਤਕਨੀਕੀ ਉਤਪਾਦ ਹੈ ਜੋ ਕਿ ਮੁੜ-ਵਰਤੋਂ ਯੋਗ, ਨਾਨ-ਟਾਕਸਿਕ ਹੈ ਅਤੇ ਖਾਧ-ਪਦਾਰਥ, ਦਵਾਈਆਂ ਤੇ ਪੀਣ ਵਾਲੇ ਪਾਣੀ ਨੂੰ ਰੱਖਣ ਲਈ ਸੁਰੱਖਿਅਤ ਹੈ। ਐਸੋਸੀਏਸ਼ਨ ਨੇ ਇਹ ਦਲੀਲ ਵੀ ਦਿੱਤੀ ਕਿ ਪਲਾਸਟਿਕ ਦੇ ਲਿਫਾਫਿਆਂ ਦੇ ਵਾਤਾਵਰਣ ਉੱਪਰ ਹੋਣ ਵਾਲੇ ਮਾਰੂ ਪ੍ਰਭਾਵਾਂ ਕਰਕੇ Àਨ•ਾਂ ਨੇ ਪਲਸਾਟਿਕ ਬੈਗ ਉਤਪਾਦਨ ਇਕਾਈਆਂ ਨੂੰ ਨਾਨ-ਵੂਵਨ ਬੈਗ ਉਤਪਾਦਨ ਇਕਾਈਆਂ ਵੱਲ ਰੁਖ਼ ਕੀਤਾ ਹੈ ਅਤੇ ਇਨ•ਾਂ ਇਕਾਈਆਂ ਨੂੰ ਸਥਾਪਤ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਮੱਦੇਨਜ਼ਰ ਵੱਡਾ ਨਿਵੇਸ਼ ਕੀਤਾ ਗਿਆ ਹੈ।
ਪਲਾਸਟਿਕ ਕੈਰੀ ਬੈਗਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਵੱਧ ਮੋਟਾਈ ਵਾਲੇ ਪਲਾਸਟਿਕ ਦੇ ਲਿਫਾਫੇ ਮੁੜ-ਵਰਤੋਂ ਯੋਗ ਅਤੇ ਹੇਠਲੇ ਪੱਧਰ ਦੇ ਉਦਯੋਗਾਂ ਵੱਲੋਂ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਇਸ ਲਈ ਇਨ•ਾਂ ਦਾ ਵਾਤਾਵਰਨ ‘ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੈ। ਉਨ•ਾਂ ਕਿਹਾ ਕਿ ਸਰਕਾਰ ਨੂੰ 100 ਐਮ.ਐਮ ਤੋਂ ਜ਼ਿਆਦਾ ਮੋਟਾਈ ਵਾਲੇ ਪਲਾਸਟਿਕ ਦੇ ਲਿਫਾਫਿਆਂ ਦੇ ਉਤਪਾਦਨ ਤੇ ਵਿਕਰੀ ਦੀ ਆਗਿਆ ਦੇਣੀ ਚਾਹੀਦੀ ਹੈ।
ਸ੍ਰੀ ਬ੍ਰਹਮ ਮਹਿੰਦਰਾ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ•ਾਂ ਦੀਆਂ ਮੰਗਾਂ ਨੂੰ ਹਮਦਰਦੀ ਭਰੇ ਵਤੀਰੇ ਨਾਲ ਵਿਚਾਰੇਗੀ। ਉਨਾਂ ਨੇ ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੂੰ ਐਸੋਸੀਏਸ਼ਨ ਦੀਆਂ ਮੰਗਾਂ ਦੀ ਵਿਹਾਰਕਤਾ ਤੇ ਵੈਧਤਾ ਨੂੰ ਘੋਖਣ ਲਈ ਕਿਹਾ। ਉਨ•ਾਂ ਅੱਗੇ ਕਿਹਾ ਕਿ ਉਤਪਾਦਕਾਂ ਨੇ ਪੰਜਾਬ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਨ।