ਮੁੰਬਈ, 27 ਅਗਸਤ

ਇਥੋਂ ਦੇ ਜੋਗੇਸ਼ਵਰੀ ਇਲਾਕੇ ਦੇ 16 ਵਰ੍ਹਿਆਂ ਦੇ ਨੌਜਵਾਨ ਨੇ ਪਬਜੀ ਗੇਮ ਖੇਡਣ ’ਤੇ ਆਨਲਾਈਨ ਅਦਾਇਗੀ ਕਰਦਿਆਂ 10 ਲੱਖ ਰੁਪਏ ਖਰਚ ਕਰ ਦਿੱਤੇ। ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਡਾਂਟਿਆ ਤਾਂ ਉਹ ਘਰ ਛੱਡ ਕੇ ਚਲਾ ਗਿਆ। ਮਾਪਿਆਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਤਾਂ ਪੁਲੀਸ ਨੇ ਨੌਜਵਾਨ ਨੂੰ ਈਸਟ ਅੰਦੇਰੀ ਵਿੱਚ ਮਹਾਕਾਲੀ ਕੇਵਜ਼ ਇਲਾਕੇ ਵਿੱਚੋਂ ਲੱਭ ਲਿਆ ਤੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਸਾਹਮਣੇ ਆਈ। ਪੁਲੀਸ ਨੇ ਮਾਪਿਆਂ ਦੀ ਸ਼ਿਕਾਇਤ ’ਤੇ ਲੜਕੇ ਦੀ ਗੁੰਮਸ਼ੁਦਗੀ ਬਾਰੇ ਅਗਵਾ ਹੋਣ ਦਾ ਕੇਸ ਦਰਜ ਕੀਤਾ ਸੀ ਤੇ ਉਸ ਦੀ ਭਾਲ ਆਰੰਭ ਕਰ ਦਿੱਤੀ ਸੀ। ਇਸ ਮਗਰੋਂ ਕਰਾਈਮ ਬਰਾਂਚ ਨੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਨੌਜਵਾਨ ਨੂੰ ਲੱਭ ਕੇ ਮਾਪਿਆਂ ਨੂੰ ਸੌਂਪ ਦਿੱਤਾ।