ਪਟਿਆਲਾ, 12 ਮਈ
ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਅੱਜ 31 ਕਰੋਨਾ ਮਰੀਜ਼ ਪ੍ਰਾਣ ਤਿਆਗ ਗਏ। ਇਨ੍ਹਾਂ ਵਿੱਚੋਂ ਦੋ ਬਾਹਰਲੇ ਰਾਜਾਂ ਤੋਂ ਹਨ, ਜਦਕਿ 29 ਪੰਜਾਬ ਦੇ ਹੀ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। ਕਰੋਨਾ ਦੇ ਦੋ ਸ਼ੱਕੀ ਮਰੀਜ਼ ਵੀ ਮ੍ਰਿਤਕਾਂ ‘ਚ ਸ਼ਾਮਲ ਹਨ। ਇਕ ਹੋਰ ਮਰੀਜ਼ ਨੂੰ ਜਦੋਂ ਇਥੇ ਦਾਖਲ ਕਰਨ ਲੱਗੇ ਤਾਂ ਡਾਕਟਰਾਂ ਨੇ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਇਨ੍ਹਾਂ ਮ੍ਰਿਤਕਾਂ ਵਿਚੋਂ 12 ਪਟਿਆਲਾ ਜ਼ਿਲ੍ਹੇ ਦੇ ਹਨ। ਇੱਥੇ ਤਿੰਨ ਸੌ ਤੋਂ ਵੱਧ ਮਰੀਜ਼ ਦਾਖ਼ਲ ਹਨ। ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਦਾ ਕਹਿਣਾ ਹੈ ਕਿ ਇਥੇ ਕਰੋਨਾ ਮਰੀਜ਼ਾਂ ਲਈ ਛੇ ਸੌ ਬੈੱਡਾਂ ਦਾ ਇੰਤਜ਼ਾਮ ਹੈ।