ਪਟਿਆਲਾ, 12 ਅਪਰੈਲ

ਇਸ ਜ਼ਿਲ੍ਹੇ ਦੇ ਸਮਾਣਾ ਰੋਡ ’ਤੇ ਚੁਪਕੀ ਪਿੰਡ ਨੇੜੇ ਟੌਲ ਪਲਾਜ਼ਾ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਰੋਜ਼ਾਨਾ 3.80 ਲੱਖ ਬਚੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਨੇ ਸਾਲ ’ਚ ਪੰਜਾਬ ਅੰਦਰ ਨੌਵਾਂ ਟੌਲ ਪਲਾਜ਼ਾ ਬੰਦ ਕਰਵਾਇਆ ਹੈ। ਸਰਕਾਰ ਲੋਕਾਂ ਦੀ ਹੋਰ ਲੁੱਟ ਨਹੀਂ ਹੋਣ ਦੇਵੇਗੀ। ਇਹ ਟੌਲ ਪਲਾਜ਼ਾ ਪਹਿਲਾਂ ਵੀ ਬੰਦ ਹੋ ਸਕਦਾ ਸੀ, ਕਿਉਂਕਿ ਇਹ ਆਪਣੇ ਐਗਰੀਮੈਂਟ ਅਨੁਸਾਰ ਸ਼ਰਤਾਂ ਦੇ ਖਰਾ ਨਹੀਂ ਉੱਤਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਟੌਲ ਪਲਾਜ਼ਾ ਵਾਲਿਆ ਨੂੰ ਸਮਾਂ ਖਤਮ ਹੋਣ ਸਬੰਧੀ ਨੋਟਿਸ ਭੇਜਿਆ ਅਤੇ ਇਹ ਅਦਾਲਤ ’ਚ ਚਲੇ ਗਏ ਪਰ ਅਰਜ਼ੀ ਖਾਰਜ ਹੋ ਗਈ ਅਤੇ ਅੱਜ ਇਸ ਦੇ ਬੰਦ ਕਰਨ ਦਾ ਦਿਨ ਆ ਗਿਆ।