ਪਟਿਆਲਾ, 6 ਦਸੰਬਰ

ਜ਼ਿਲ੍ਹਾ ਪੁਲੀਸ ਪਟਿਆਲਾ ਨੇ ਗਰੀਬ ਪਰਿਵਾਰਾਂ ਤੋਂ ਬੱਚੇ ਖਰੀਦ ਕੇ ਅੱਗੇ ਲੋੜਵੰਦਾ ਨੂੰ ਵੇਚਣ ਵਾਲੇ ਗਰੋਹ ਦ‍ਾ ਪਰਦਾਫਾਸ਼ ਕਰਦਿਆਂ 7 ਜਣਿਆ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 2 ਨਵਜੰਮੇ ਬੱਚੇ ਤੇ 4 ਲੱਖ ਬਰਾਮਦ ਕੀਤੇ ਹਨ। ਇਸ ਦਾ ਖੁਲਾਸਾ ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇਥੇ ਮੀਡਆ ਸਾਹਮਣੇ ਕੀਤਾ। ਉਨ੍ਹਾਂ ਦੱਸਿਆ ਕਿ ਕਿ ਗਰੋਹ ਦੇ ਮੈਂਬਰ 50 ਹਜਾਰ ’ਚ ਨਵਜੰਮਿਆਂ ਬੱਚਾ ਖਰੀਦ ਕੇ ਅੱਗੇ 5 ਤੋ 7 ਲੱਖ ਰੁਪਏ ਵਿੱਚ ਵੇਚਦਾ ਸੀ।