ਪਟਿਆਲਾ, 26 ਨਵੰਬਰ

ਨੌਕਰੀ ਤੋਂ ਹਟਾਏ ਕਰੋਨਾ ਵਾਲੰਟੀਅਰਾਂ ਵੱਲੋਂ ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਇਥੇ ਰਾਜਿੰਦਰਾ ਹਸਪਤਾਲ ਵਿੱਚ ਛੱਤ ’ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਉਸ ਵੇਲੇ ਕੀਤਾ ਗਿਆ ਜਦੋਂ ਮੈਡੀਕਲ ਰਿਸਰਚ ਵਿਭਾਗ ਦੇ ਮੰਤਰੀ ਰਾਜ ਕੁਮਾਰ ਵੇਰਕਾ ਰਜਿੰਦਰਾ ਹਸਪਤਾਲ ਵਿਖੇ ਪਾਰਕਿੰਗ ਦਾ ਉਦਘਾਟਨ ਕਰਨਾ ਸੀ ਵਿਰੋਧ ਕਾਰਨ ਮੰਤਰੀ ਹਸਪਤਾਲ ਅੰਦਰ ਨਾ ਆ ਸਕੇ, ਜਿਸ ਕਾਰਨ ਉਨ੍ਹਾਂ ਨੂੰ ਇਸ ਕਾਰ ਪਾਰਕਿੰਗ ਦਾ ਉਦਘਾਟਨ ਕੀਤੇ ਬਗ਼ੈਰ ਪਰਤਣਾ। ਭਾਵੇਂ ਕਿ ਮੰਤਰੀ ਨੇ ਇਨ੍ਹਾਂ ਦੀਆਂ ਸੇਵਾਵਾਂ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਹ ਮੁਲਾਜ਼ਮ ਇੱਥੇ ਹੀ ਲੈਟਰ ਜਾਰੀ ਕਰਨ ਦਾ ਲਿਖਤੀ ਭਰੋਸਾ ਦੇਣ ਦੀ ਮੰਗ ’ਤੇ ਅੜੇ ਰਹੇ। ਇਨ੍ਹਾਂ ਦੇ ਹੀ ਸਾਥੀ ਮੁਲਾਜ਼ਮਾਂ ਨੇ ਰਾਜਿੰਦਰਾ ਹਸਪਤਾਲ ਦੇ ਦੋਵੇਂ ਗੇਟ ਘੇਰ ਲਏ, ਜਿਸ ਕਰਕੇ ਮੰਤਰੀ ਰਜਿੰਦਰਾ ਹਸਪਤਾਲ ਦੇ ਅੰਦਰ ਦਾਖ਼ਲ ਨਹੀਂ ਹੋ ਸਕੇ। ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਰਜਿੰਦਰਾ ਹਸਪਤਾਲ ਦੇ ਗੌਰਮਿੰਟ ਮੈਡੀਕਲ ਕਾਲਜ ਫ਼ਰੀਦਕੋਟ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਕਰੋਨਾ ਦੌਰਾਨ ਰੱਖੇ ਵੱਖ ਵੱਖ ਵਰਗਾਂ ਦੇ ਮੁਲਾਜ਼ਮਾਂ ਨੂੰ ਹਟਾਇਆ ਨਹੀਂ ਜਾਵੇਗਾ ਅਤੇ ਹਟਾਏ ਗਏ ਮੁਲਾਜ਼ਮਾਂ ਦੀਆਂ ਸੇਵਾਵਾਂ ਜਲਦੀ ਬਹਾਲ ਕੀਤੇ ਜਾਣਗੇ।