ਪਟਿਆਲਾ, 22 ਜੁਲਾਈ

ਸ਼ਹਿਰ ਦੇ ਵਿਕਾਸ ਨਗਰ ਵਿੱਚ ਬੀਤੀ ਰਾਤ ਛੱਤੀ ਸਾਲਾ ਮਹਿਲਾ ਦੀ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਪਿੰਕੀ ਪੁੱਤਰੀ ਜਸਵੀਰ ਸਿੰਘ ਵਜੋਂ ਹੋਈ ਹੈ, ਜਿਸ ਦੀ ਲਾਸ਼ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਰੱਖੀ ਗਈ ਹੈ। ਪੁਲੀਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।