ਪਠਾਨਕੋਟ, 5 ਮਈ 2020: ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਕਰੋਨਾ ਵਾਇਰਸ ਦੇ ਮੱਦੇਨਜਰ ਲਾਕਡਾਊਨ ਹੋਣ ਕਾਰਣ ਆਨ ਲਾਈਨ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਵਲੋਂ ਦੱਸਿਆ ਗਿਆ ਕਿ ਰੋਜ਼ਗਾਰ ਉਤੱਪਤੀ ਅਤੇ ਸਿਖਲਾਈ ਵਿਭਾਗ ਵਲੋਂ PGRKAM ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ।ਜਿਸ ਰਾਹੀਂ ਨੌਜਵਾਨ ਘਰ ਬੈਠੇ ਹੀ ਆਨਲਾਈਨ ਇਸ ਦੀ ਵੈਬਸਾਈਟ http://www.pgrkam.com ਤੇ ਆਪਣਾ ਨਾਮ ਰਜਿਸਟਰਡ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਲਾਕਡਾਊਨ ਦੌਰਾਨ ਸਾਰੇ ਸਕੂਲ ਕਾਲਜ ਅਤੇ ਕੋਚਿੰਗ ਸੈਂਟਰ ਬੰਦ ਹੋਣ ਕਾਰਣ ਨੌਜਵਾਨ ਘਰ ਬੈਠੇ ਹੀ ਆਨ ਲਾਇਨ ਕੋਰਸ ਕਰ ਸਕਦੇ ਹਨ।ਆਨ ਲਾਇਨ ਰਜਿਸਟਰਡ ਪ੍ਰਾਰਥੀਆਂ ਦੀ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਟੈਲੀਫੋਨ ਰਾਹੀਂ ਕਾਊਂਸਲਿੰਗ ਕੀਤੀ ਜਾ ਰਹੀ ਹੈ।ਜਿਸ ਰਾਹੀਂ ਬੱਚਿਆਂ ਨੂੰ ਉਨ•ਾਂ ਦੀ ਅਗਲੇਰੀ ਵਿਦਿਅਕ ਯੋਗਤਾ, ਮੁਕਾਬਲੇ ਦੀਆਂ ਪ੍ਰੀਖਿਆਵਾਂ, ਵਿਗਿਆਪਤ ਆਸਾਮੀਆਂ ਅਤੇ ਸਵੈ-ਰੋਜ਼ਗਾਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ।
ਉਨ•ਾਂ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਐਪ ਰਾਹੀਂ ਵੀਡੀਓ ਮੀਟ ਕਰਵਾ ਕੇ ਗਰੁੱਪ ਵਿੱੱਚ ਕਾਊਂਸਲਿੰਗ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਮਾਹਿਰਾਂ ਨਾਲ ਤਾਲਮੇਲ ਕਰਕੇ ਵੀ ਨੌਜਵਾਨਾਂ ਦੇ ਕੈਰੀਅਰ ਸਬੰਧੀ ਜਾਣਕਾਰੀ ਉਪਲੱਬਦ ਕਰਾਉਣ ਦੇ Àੁਪਰਾਲੇ ਕੀਤੇ ਜਾ ਰਹੇ ਹਨ। ਹੋਰ ਵਧੇਰੇ ਜਾਣਕਾਰੀ ਲੈਣ ਲਈ ਪਲੇਸਮੈਂਟ ਅਫਸਰ ਰਾਕੇਸ਼ ਕੁਮਾਰ ਦੇ ਮੁਬਾਇਲ ਨੰਬਰ 9872896147 ਅਤੇ ਵਿਜੇ ਕੁਮਾਰ, ਬੀ.ਟੀ.ਐਮ, ਪੰਜਾਬ ਸਕਿਲ ਡਿਵੈਲਪਮੈਂਟ ਪਠਾਨਕੋਟ ਦੇ ਮੁਬਾਇਲ ਨੰਬਰ 9465857874 ਤੇ ਸਪੰਰਕ ਕੀਤਾ ਜਾ ਸਕਦਾ ਹੈ।ਨੌਜਵਾਨਾਂ ਦੀ ਕੈਰੀਅਰ ਸਬੰਧੀ ਕਾਊਂਸਲਿੰਗ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਂਮ 5 ਵਜੇ ਤੱਕ ਦਿੱਤੀ ਜਾਇਆ ਕਰੇਗੀ।ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਨਾਮ ਘਰ-ਘਰ ਰੁਜਗਾਰ ਪੋਰਟਲ http://www.pgrkam.com ਤੇ ਘਰ ਬੈਠੇ ਰਜਿਸਟਰਡ ਕਰਨ ਅਤੇ ਆਨ ਲਾਈਨ ਕਲਾਸਾਂ ਸਬੰਧੀ ਦਿੱਤੇ ਗਏ ਨੰਬਰ ਤੇ ਸਪੰਰਕ ਕਰਨ ਜਾਂ ਦਫਤਰ ਦੀ ਈ ਮੇਲ ਆਈ ਡੀ degto.ptk@gmail.com ਤੇ ਅਪਣਾ ਵਾਇਓਡਾਟਾ ਭੇਜਣ ਤਾਂ ਜੋ ਉਨ•ਾਂ ਨੂੰ ਵਟਸਐਪ ਗਰੁੱਪ ਵਿੱਚ ਐਡ ਕਰਕੇ ਹੋਰ ਵਧੇਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।