ਮੁੰਬਈ, 15 ਅਕਤੂਬਰ

ਨੇਹਾ ਕੱਕੜ ਨੇ ਅੱਜ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਬੁਆਇਫਰੈਂਡ ਰੋਹਨਪ੍ਰੀਤ ਨਾਲ ਦਿਖਾਈ ਦੇ ਰਹੀ ਹੈ। ਇਹ ਤਸਵੀਰ ਨਵੇਂ ਗੀਤ ਦਾ ਪੋਸਟਰ ਹੋ ਸਕਦਾ ਹੈ। ਨੇਹਾ ਨੇ ਇਸਦੀ ਕੈਪਸ਼ਨ ’ਚ ਲਿਖਿਆ, ‘ਨੇਹਾ ਦਾ ਵਿਆਹ… ਮੇਰਾ ਰੋਹਨਪ੍ਰੀਤ ਸਿੰਘ, 21 ਅਕਤੂਬਰ।’ ਹਾਲਾਂਕਿ ਇਸ ਨਾਲ ਉਸਦੇ ਪ੍ਰਸ਼ੰਸਕ ਤੇ ਸਾਥੀ ਦੁਚਿੱਤੀ ’ਚ ਫਸ ਗਏ। ਗਾਇਕ ਵਿਸ਼ਾਲ ਡਡਲਾਨੀ ਨੇ ਇਸ ’ਤੇ ਕੁਮੈਂਟ ਕਰਕੇ ਪੁੱਛਿਆ, ‘ਮੈਂ ਫਿਰ ਪ੍ਰੇਸ਼ਾਨ ਹਾਂ। ਕੀ ਇਹ ਵਿਆਹ ਹੋ ਰਿਹਾ ਹੈ ਜਾਂ ਨਵੇਂ ਗੀਤ/ਫ਼ਿਲਮ ਦਾ ਪੋੋਸਟਰ ਹੈੈ? ਇਹ ਯੂਜ਼ਰ ਨੇ ਲਿਖਿਆ, ‘ਕੀ ਤੁਸੀਂ ਸੱਚੀਂ ਵਿਆਹ ਕਰਵਾ ਰਹੇ ਹੋ।’ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, ‘ਇੱਕ ਗੀਤ ਲਈ ਇੰਨਾ ਡਰਾਮਾ।’ ਇੱਕ ਹੋਰ ਨੇ ਲਿਖਿਆ, ‘ਬਹੁਤ ਜ਼ਿਆਦਾ ਪ੍ਰਚਾਰ।’ ਇਸ ਤੋਂ ਪਹਿਲਾਂ ਅਫਵਾਹਾਂ ਉੱਡੀਆਂ ਸਨ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ 21 ਅਕਤੂਬਰ ਨੂੰ ਵਿਆਹ ਕਰਵਾ ਰਹੇ ਹਨ। ਪਰ ਨੇਹਾ ਦੀ ਨਵੀਂ ਪੋਸਟ ਨੂੰ ਦੇਖ ਕੇ ਇਹ ਚਰਚਾ ਹੋ ਰਹੀ ਹੈ ਕਿ ਇਹ ਸਭ ਕੁਝ ਇੱਕ ਗੀਤ ਦੇ ਪ੍ਰਚਾਚ ਲਈ ਕੀਤਾ ਗਿਆ ਹੈ।