ਕਾਠਮੰਡੂ, 19 ਅਪਰੈਲ
ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡਲ ਨੂੰ ਅੱਜ ਇਲਾਜ ਲਈ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ’ਚ ਦਾਖਲ ਕਰਵਾਇਆ ਜਾਵੇਗਾ। ਪੌਡਲ (78) ਨੂੰ ਸਾਹ ਲੈਣ ਵਿੱਚ ਤਕਲੀਫ਼ ਹੈ। ਪੌਡਲ ਦਾ ਨਵੀਂ ਦਿੱਲੀ ਦੇ ਏਮਜ਼ ‘ਚ ਇਲਾਜ ਹੋਵੇਗਾ। ਖ਼ਬਰਾਂ ਮੁਤਾਬਕ ਪੌਡਲ ਨੂੰ ਬੁੱਧਵਾਰ ਸਵੇਰੇ ਏਅਰ ਐਂਬੂਲੈਂਸ ਰਾਹੀਂ ਭਾਰਤ ਲਿਜਾਇਆ ਜਾਵੇਗਾ।