ਨਵੀਂ ਦਿੱਲੀ, 11 ਨਵੰਬਰ
ਨੇਪਾਲ ਦੇ ਫੌਜ ਮੁਖੀ ਜਨਰਲ ਪ੍ਰਭੂਰਾਮ ਸ਼ਰਮਾ ਨੇ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਰੱਖਿਆ ਸਹਿਯੋਗ ਨਾਲ ਸਬੰਧਤ ਮਾਮਲਿਆਂ ’ਤੇ ਚਰਚਾ ਕੀਤੀ। ਜਨਰਲ ਸ਼ਰਮਾ ਮੰਗਲਵਾਰ ਨੂੰ ਚਾਰ ਦਿਨਾਂ ਦੌਰੇ ’ਤੇ ਭਾਰਤ ਪੁੱਜੇ ਸਨ।