ਯੂਜੀਨ, 22 ਜੁਲਾਈ
ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.39 ਮੀਟਰ ਥਰੋਅ ਕਰਕੇ ਪਹਿਲੀ ਵਾਰ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ, ਜਦਕਿ ਰੋਹਿਤ ਯਾਦਵ ਨੇ ਵੀ ਫਾਈਨਲ ਵਿੱਚ ਪਹੁੰਚ ਕੇ ਭਾਰਤ ਲਈ ਨਵਾਂ ਇਤਿਹਾਸ ਰਚਿਆ। ਤਗਮੇ ਦੀ ਦਾਅਵੇਦਾਰ 24 ਸਾਲਾ ਚੋਪੜਾ ਨੇ ਗਰੁੱਪ ਏ ਕੁਆਲੀਫਿਕੇਸ਼ਨ ਵਿੱਚ ਸ਼ੁਰੂਆਤ ਕੀਤੀ ਅਤੇ 88.39 ਮੀਟਰ ਦਾ ਥਰੋਅ ਸੁੱਟਿਆ। ਇਹ ਉਸ ਦੇ ਕਰੀਅਰ ਦਾ ਤੀਜਾ ਸਰਵੋਤਮ ਥਰੋਅ ਹੈ। ਇਸ ਦੌਰਾਨ ਐਲਡੋਸ ਪਾਲ ਵਿਸ਼ਵ ਚੈਂਪੀਅਨਸ਼ਿਪ ਦੇ ਤੀਹਰੀ ਛਾਲ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ। ਉਸ ਨੇ 16. 68 ਮੀਟਰ ਛਾਲ ਮਾਰੀ।