ਨਵੀਂ ਦਿੱਲੀ, 1 ਨਵੰਬਰ

ਨੈਸ਼ਨਲ ਟੈਸਟਿੰਗ ਏਜੰਸੀ ਨੇ ਮੈਡੀਕਲ ਵਿਚ ਦਾਖਲੇ ਦੀ ਪ੍ਰੀਖਿਆ ਦਾ ਨਤੀਜਾ ਅੱਜ ਸ਼ਾਮ ਅੱਠ ਵਜੇ ਜਾਰੀ ਕਰ ਦਿੱਤਾ। ਇਹ ਨਤੀਜਾ ਐਨਟੀਏ ਦੀ ਵੈਬਸਾਈਟ ’ਤੇ ਉਪਲਬਧ ਹੈ। ਨੀਟ ਪ੍ਰੀਖਿਆ 12 ਸਤੰਬਰ ਨੂੰ ਦੇਸ਼ ਭਰ ਵਿਚ ਕਰਵਾਈ ਗਈ ਸੀ। ਇਸ ਵਾਰ ਤੇਲੰਗਾਨਾ ਦੀ ਮ੍ਰਿਣਾਲ ਕੁਟੇਹਰੀ, ਦਿੱਲੀ ਦੇ ਤਨਮਯ ਗੁਪਤਾ ਤੇ ਮਹਾਰਾਸ਼ਟਰ ਦੀ ਕਾਰਿਕਾ ਜੀ ਨਾਯਰ ਨੇ 720 ਵਿਚੋਂ 720 ਅੰਕ ਹਾਸਲ ਕਰ ਕੇ ਟੌਪ ਕੀਤਾ ਹੈ।