ਓਸੀਏਕ:ਓਲੰਪਿਕ ਦੀ ਟਿਕਟ ਹਾਸਲ ਕਰ ਚੁੱਕੀ ਭਾਰਤੀ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਮੌਜੂਦਾ ਵਿਸ਼ਵ ਕੱਪ ਵਿੱਚ ਭਾਰਤ ਲਈ ਇਹ ਪਹਿਲਾ ਸੋਨ ਤਗਮਾ ਹੈ। 30 ਸਾਲਾ ਰਾਹੀ ਨੇ 591 ਅੰਕਾਂ ਨਾਲ ਦੂਸਰੇ ਸਥਾਨ ’ਤੇ ਰਹਿਣ ਮਗਰੋਂ ਫਾਈਨਲ ਵਿੱਚ 39 ਅੰਕ ਹਾਸਲ ਕੀਤੇ। ਇਸ ਮਗਰੋਂ ਉਸ ਨੇ ਫਾਈਨਲ ਦੇ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੇੜ ਵਿੱਚ ਪੂਰੇ ਅੰਕ ਲਏ। ਫਰਾਂਸ ਦੀ ਮਥਿਲਡੇ ਲਾਮੋਲੇ ਨੇ ਚਾਂਦੀ ਦਾ ਤਗਮਾ ਜਿੱਤਿਆ।