ਲਿਮਾ, 8 ਅਕਤੂਬਰ
ਮਨੂੰ ਭਾਕਰ, ਰਿਦਮ ਸਾਂਗਵਾਨ ਤੇ ਨਾਇਮਾ ਕਪੂਰ ਦੀ ਤਿਕੜੀ ਨੇ ਆੲਈਐੱਸਐੱਸਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦੇ ਹੋਏ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਟੀਮ ਨੇ ਸੋਨ ਤਗ਼ਮੇ ਦੇ ਮੁਕਾਬਲੇ ਵਿਚ ਅਮਰੀਕਾ ਨੂੰ 16.4 ਨਾਲ ਹਰਾਇਆ। ਇਹ ਮਨੂੰ ਦਾ ਇਸ ਮੁਕਾਬਲੇ ਵਿਚ ਚੌਥਾ ਸੋਨ ਤਗ਼ਮਾ ਹੈ ਅਤੇ ਉਸ ਨੇ ਇਕ ਕਾਂਸੀ ਤਗ਼ਮਾ ਵੀ ਜਿੱਤਿਆ ਹੈ। ਉੱਧਰ, 14 ਸਾਲਾ ਨਾਮਿਆ ਕਪੂਰ ਦਾ ਇਹ ਦੂਜ ਸੋਨ ਤਗ਼ਮਾ ਹੈ। ਉਸ ਨੇ 25 ਮੀਟਰ ਪਿਸਟਲ ਵਿਅਕਤੀਗਤ ਵਰਗ ਵਿਚ ਵੀ ਸੋਨ ਤਗ਼ਮਾ ਜਿੱਤਿਆ ਸੀ। ਭਾਰਤ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂ ਆਦਰਸ਼ ਸਿੰਘ, ਅਮਰੀਕਾ ਦੇ ਹੈਨਰੀ ਟਰਨਰ ਲੈਵਰੈੱਟ ਤੋਂ ਫਾਈਨਲ ਵਿਚ ਹਾਰ ਗਿਆ। ਭਾਰਤ ਹੁਣ ਤੱਕ ਨੌਂ ਸੋਨੇ, ਸੱਤ ਚਾਂਦੀ ਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤ ਕੇ ਅੰਕ ਸੂਚੀ ਵਿਚ ਸਿਖ਼ਰ ’ਤੇ ਹੈ। ਅਮਰੀਕਾ ਪੰਜ ਸੋਨੇ ਤੇ ਕੁੱਲ 16 ਤਗ਼ਮੇ ਜਿੱਤ ਕੇ ਦੂਜੇ ਸਥਾਨ ’ਤੇ ਹੈ।