ਵਲਿੰਗਟਨ:ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਦੂਜੇ ਟੈਸਟ ਵਿਚ ਹਰਾ ਕੇ ਲੜੀ ਜਿੱਤ ਲਈ ਹੈ। ਇਸ ਜਿੱਤ ਨਾਲ ਨਿਊਜ਼ੀਲੈਂਡ ਟੈਸਟ ਕ੍ਰਿਕਟ ਵਿਚ ਮੋਹਰੀ ਟੀਮ ਬਣ ਗਈ ਹੈ ਜੋ ਆਸਟਰੇਲੀਆ ਨਾਲ ਸਾਂਝੇ ਪਹਿਲੇ ਸਥਾਨ ’ਤੇ ਕਾਬਜ਼ ਹੋ ਗਈ ਹੈ। ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ ਇਕ ਪਾਰੀ ਤੇ 12 ਦੌੜਾਂ ਨਾਲ ਹਰਾਇਆ। ਵੈਸਟ ਇੰਡੀਜ਼ ਨੇ ਚੌਥੇ ਦਿਨ ਛੇ ਵਿਕਟਾਂ ਦੇ ਨੁਕਸਾਨ ’ਤੇ 244 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਫਾਲੋਆਨ ਖੇਡ ਰਹੀ ਵੈਸਟ ਇੰਡੀਜ਼ ਪਹਿਲੀ ਪਾਰੀ ਵਿਚ 329 ਦੌੜਾਂ ਪਿੱਛੇ ਸੀ ਪਰ ਵੈਸਟ ਇੰਡੀਜ਼ ਦੀ ਟੀਮ 317 ਦੌੜਾਂ ’ਤੇ ਆਲਆਊਟ ਹੋ ਗਈ।