ਵੈਲਿੰਗਟਨ:ਨਿਊਜ਼ੀਲੈਂਡ ਦੇ ਆਸਟਰੇਲੀਆ ਦੀ ਪੁਰਸ਼ ਟੀਮ ਤੇ ਇੰਗਲੈਂਡ ਦੀ ਮਹਿਲਾ ਟੀਮ ਖ਼ਿਲਾਫ਼ ਹੋਣ ਵਾਲੇ ਅਗਲੇ ਟੀ-20 ਮੈਚ ਵੈਲਿੰਗਟਨ ਵਿਚ ਖੇਡੇ ਜਾਣਗੇ। ਪਹਿਲਾਂ ਇਹ ਮੈਚ ਟੌਰੰਗਾ ਵਿਚ ਖੇਡੇ ਜਾਣੇ ਸਨ। ਨਿਊਜ਼ੀਲੈਂਡ ਕ੍ਰਿਕਟ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਆਸਟਰੇਲੀਆ ਖ਼ਿਲਾਫ਼ ਪੁਰਸ਼ ਟੀਮ ਦਾ ਆਖਰੀ ਟੀ-20 ਮੈਚ ਤੇ ਇੰਗਲੈਂਡ ਦੀ ਮਹਿਲਾ ਟੀਮ ਖ਼ਿਲਾਫ਼ ਮੈਚ ਹੁਣ ਐਤਵਾਰ ਨੂੰ ਖਾਲੀ ਸਟੇਡੀਅਮਾਂ ਵਿਚ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਆਕਲੈਂਡ ਵਿਚ ਕੋਵਿਡ ਕੇਸ ਸਾਹਮਣੇ ਆਉਣ ਕਰ ਕੇ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ।