ਵੇਲਿੰਗਟਨ, 5 ਜਨਵਰੀ
ਟਿਮ ਸਾਊਦੀ ਨੂੰ ਸ੍ਰੀਲੰਕਾ ਦੇ ਵਿਰੁੱਧ ਅਗਲੇ ਹਫ਼ਤੇ ਹੋਣ ਵਾਲੇ ਇਕੋ ਇਕ ਟੀ-20 ਮੈਚ ਦੇ ਲਈ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦਾ ਕਪਤਾਨ ਨਿਯੁਕਤ ਕੀਤਾ ਹੈ। ਸਥਾਈ ਕਪਤਾਨ ਕੇਨ ਵਿਲੀਅਮਸਨ, ਟਰੈਂਟ ਬੋਲਟ ਅਤੇ ਕੋਲਿਨ ਡੇ ਗ੍ਰੈਂਡਹੋਮ ਨੂੰ ਇਸ ਮੈਚ ਵਿਚ ਆਰਾਮ ਦਿੱਤਾ ਗਿਆ ਹੈ। ਸਾਊਦੀ ਇਸ ਤੋਂ ਪਹਿਲਾਂ ਦੋ ਵਾਰ ਨਿਊਜ਼ੀਲੈਂਡ ਦੀ ਅਗਵਾਈ ਕਰ ਚੁੱਕਾ ਹੈ। ਆਲਰਾਊਂਡਰ ਜਿਮੀ ਨੀਸ਼ਮ ਅਤੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਿਟਲ ਨੂੰ ਵੀ ਟਵੰਟੀ-20 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਦੀ ਟੀਮ ਇਸ ਪ੍ਰਕਾਰ ਹੈ: ਟਿਮ ਸਾਊਦੀ ਕਪਤਾਨ, ਲੱਕੀ ਫਰਗਿਉਸਨ, ਮਾਰਟਿਨ ਗੁਪਿਟਲ, ਸਕਾਟ ਕੁਗਲੇਈਜਨ, ਕਾਲਿਨ ਮੁਨਰੋ, ਜਿਮੀ ਨੀਸ਼ਮ,ਹੈਨਰੀ ਨਿਕੋਲਸ, ਗਲੇਨ ਫਿਲਿਪਸ, ਸੇਂਟ ਰੇਨਜ਼, ਮਿਸ਼ੇਲ ਸੈਂਟਨੇਰ, ਟਿਮ ਸੇਫਰਟ, ਈਸ਼ ਸੋਢੀ ਅਤੇ ਰੋਸ ਟੇਲਰ।