ਆਬੂਧਾਬੀ , 11 ਨਵੰਬਰ
ਨਿਊਜ਼ੀਲੈਂਡ ਅੱਜ ਇਥੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਕਿ੍ਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ । ਨਿਊਜ਼ੀਲੈਂਡ ਨੇ ਜਿੱਤ ਲਈ ਮਿਲੇ 167 ਦੌੜਾਂ ਦੇ ਟੀਚੇ ਨੂੰ 19 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਟੀਮ ਹੁਣ ਫਾਈਨਲ ਵਿੱਚ ਪਾਕਿਸਤਾਨ ਜਾਂ ਆਸਟਰੇਲੀਆ ਵਿਚੋਂ ਕਿਸੇ ਇਕ ਨਾਲ ਖੇਡੇਗੀ। ਇੰਗਲੈਂਡ ਨੇ ਪਹਿਲਾਂ ਖੇਡਦਿਆਂ 4 ਵਿਕਟਾਂ ਦੇ ਨੁਕਸਾਨ ’ਤੇ 166 ਦੌੜਾਂ ਬਣਾਈਆਂ ਸਨ।