ਅਮਰੀਕਾ ਦੇ ਨਿਊਜਰਸੀ ਵਿੱਚ ਭਾਰਤੀ ਮੂਲ ਦੇ 23 ਸਾਲਾ ਵਿਦਿਆਰਥੀ ਨੇ ਸਥਾਨਕ ਸ਼ਹਿਰ ਦੇ ਇੱਕ ਘਰ ਵਿੱਚ ਕਥਿਤ ਤੌਰ ‘ਤੇ ਆਪਣੇ ਦਾਦਾ-ਦਾਦੀ ਅਤੇ ਚਾਚੇ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸਨੇ ਖੁਦ 911 ‘ਤੇ ਕਾਲ ਕੀਤੀ ਅਤੇ ਇਸ ਘਟਨਾ ਬਾਰੇ ਪੁਲਿਸ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਘਟਨਾ 28 ਨਵੰਬਰ ਨੂੰ ਵਾਪਰੀ। ਦੱਖਣੀ ਪਲੇਨਫੀਲਡ ਪੁਲਿਸ ਵਿਭਾਗ ਅਤੇ ਮਿਡਲਸੈਕਸ ਕਾਉਂਟੀ ਪ੍ਰੌਸੀਕਿਊਟਰ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਓਮ ਬ੍ਰਹਮਭੱਟ ਨੇ ਕਥਿਤ ਤੌਰ ‘ਤੇ ਵਿਆਹੁਤਾ ਜੋੜੇ ਦਿਲੀਪ ਕੁਮਾਰ ਬ੍ਰਹਮਭੱਟ (72), ਬਿੰਦੂ ਬ੍ਰਹਮਭੱਟ (72) ਅਤੇ ਉਨ੍ਹਾਂ ਦੇ ਪੁੱਤਰ ਯਸ਼ਕੁਮਾਰ ਬ੍ਰਹਮਭੱਟ (38) ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਦੱਖਣੀ ਪਲੇਨਫੀਲਡ ਵਿੱਚ ਨਿਊ ਡਰਹਮ ਰੋਡ ਤੋਂ ਕੋਪੋਲਾ ਡਰਾਈਵ ‘ਤੇ ਸਥਿਤ ਘਰ ਵਿੱਚ ਵਾਪਰੀ। ਇੱਥੇ ਮੁਲਜ਼ਮ ਨੇ ਅਧਿਕਾਰੀ ਦਲੀਪ ਕੁਮਾਰ, ਉਸ ਦੀ ਪਤਨੀ ਬਿੰਦੂ ਤੇ ੳਨ੍ਹਾਂ ਦੇ ਪੁੱਤਰ ਨੂੰ ਗੋਲ਼ੀਆਂ ਮਾਰ ਦਿੱਤੀਆਂ। ਦਲੀਪ ਕੁਮਾਰ ਤੇ ਬਿੰਦੂ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂਕਿ ਜ਼ਖ਼ਮੀ ਯਸ਼ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਓਮ ‘ਤੇ ਕਤਲ ਅਤੇ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਹਨ। NBC ਨਿਊਯਾਰਕ ਦੇ ਅਨੁਸਾਰ, ਉਹ ਪਿਛਲੇ ਕੁਝ ਮਹੀਨਿਆਂ ਵਿੱਚ ਨਿਊ ਜਰਸੀ ਚਲਾ ਗਿਆ ਸੀ। ਉਹ ਕੰਡੋ ਵਿਚ ਰਹਿ ਰਿਹਾ ਸੀ ਅਤੇ ਅਧਿਕਾਰੀਆਂ ਨੇ ਉਸ ਨੂੰ ਘਰ ਪਹੁੰਚਣ ‘ਤੇ ਲੱਭ ਲਿਆ। ਓਮ ਨੇ ਕਥਿਤ ਤੌਰ ‘ਤੇ ਆਨਲਾਈਨ ਖਰੀਦੀ ਹੈਂਡਗਨ ਨਾਲ ਲੋਕਾਂ ਦਾ ਕਤਲ ਕੀਤਾ ਸੀ। ਪੁਲਿਸ ਨੇ ਉਸ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ।