ਸਟਾਰ ਨਿਊਜ਼-27 ਮਈ 2018 ਨੂੰ ਮਹਿਮਾਨਾ ਦੀ ਇਕ ਬੱਸ ਨਿਆਗਰਾ ਫਾਲ ਵੇਖਣ ਜਾ ਰਹੀ ਹੈ। ਇਸ ਟਰਿਪ ਵਿਚ ਉਹ ਮਹਿਮਾਨ ਹੋਣਗੇ ਜੋ ਜੀਟੀਏ ਵਿਚ 4 ਰੋਜ਼ਾ ਵਿਸ਼ਵ ਹਿੰਦੀ ਸੰਮੇਲਨ (26 ਅਪ੍ਰੈਲ ਤੋਂ 29 ਅਪ੍ਰੈਲ 2018 ਤਕ) ਵਿਚ ਭਾਗ ਲੈ ਰਹੇ ਹਨ। ਬਹੁਤ ਸਾਰੇ ਮੁਲਕਾਂ ਤੋਂ ਆ ਰਹੇ ਮਹਿਮਾਨਾ ਨੂੰ ਕਨੇਡਾ ਲਈ ਟੂਰਿਜ਼ਮ ਸੇਵਾਵਾਂ ਦੇਣ ਖਾਤਰ, ਸੇਵਾਦਲ ਦੀਆ ਤਜ਼ੁਰਬੇਕਾਰ ਸੇਵਾਵਾਂ ਨੂੰ ਚੁਣਿਆ ਗਿਆ ਹੈ। ਕਿਓਂ ਕਿ ਬੱਸ ਵਿਚ ਕੁਝ ਸੀਟਾ ਖਾਲੀ ਰਹਿਣਗੀਆਂ ਇਸ ਲਈ ਇਹ ਟਰਿਪ ਆਮ ਸੰਗਤਾਂ ਲਈ ਵੀ ਖੁਲਾ ਰਖਿਆ ਗਿਆ ਹੈ। ਜੋ ਸਜਣ ਨਿਆਗਰਾ ਲਈ ਸਾਥ ਕਰਨਗੇ, ਉੁਨ੍ਹਾ ਨੂੰ ਟਰਿਪ ਵਿਚ ਸਵੇਰ ਤੋਂ ਲੈਕੇ ਸ਼ਾਮ ਤਕ ਦੇ ਖਾਣ ਪੀਣ ਤੋਂ ਇਲਾਵਾ ਸ਼ਾਮ ਦਾ ਡਿਨਰ ਵਿਲੇਜ ਆਫ ਇੰਡੀਆ ਵਿਚ ਮੁਫਤ ਹੋਵੇਗਾ। ਨਿਆਗਰਾ ਦੇ ਟਰਿਪ ਲਈ ਹੋਰ ਜਾਣਕਾਰੀ ਫੋਨ ਕਰਕੇ ਲਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਬਜ਼ੁਰਗ ਸੇਵਾਦਲ 5 ਟਰਿਪ ਹੋਰ ਕਰੇਗਾ। ਇਨ੍ਹਾ ਵਿਚ ਟੋਬਰਮਰੀ, ਥਊਜੈਂਡ ਆਈ ਲੈਂਡ, ਫੈਸਟੀਵਲ ਆਫ ਇੰਡੀਆ ਅਤੇ ਕਨੇਡਾ ਡੇਅ ਲਈ ਆਟਵਾ ਟਰਿਪ ਸ਼ਾਮਲ ਹਨ। ਕੋਈ ਵੀ ਤਿੰਨ ਟਰਿਪ ਬੁਕ ਕਰਵਾਉਣ ਵਾਲਿਆ ਲਈ 10% ਡਿਸਕਊਂਟ ਮਿਲੇਗਾ। ਸੇਵਾਦਲ ਦੇ ਟਰਿਪਸ ਵਿਚ ਸ਼ਾਂਤੀ, ਡਸਿਪਲਨ ਅਤੇ ਆਪਸੀ ਸਤਿਕਾਰ ਦਾ ਪੂਰਾ ਖਿਆਲ ਰਖਿਆ ਜਾਂਦਾ ਹੈ। ਭਾਈਚਾਰੇ ਵਿਚੋਂ ਸੁਘੜ ਸਿਆਣੇ (ਕਰੀਮ) ਲੋਕ ਹੀ ਹਰ ਸਾਲ ਸ਼ਾਮਲ ਹੁੰਦੇ ਹਨ। ਬੁਕਿੰਗ ਫਸਟ ਕੰਮ ਫਸਟ ਸਰਵ ਬੇਸਿਜ਼ ਉਪਰ ਹੋਵੇਗੀ। ਬੁਕਿੰਗ ਕੈਂਸਲ ਕਰਨ ਦੇ ਸਿਲਸਿਲੇ ਮਾਇਆ ਵਾਪਿਸ ਨਹੀ ਂਹੋਵੇਗੀ ਪਰ ਟਰਾਂਸਫਰ ਜਰੂਰ ਕੀਤੀ ਜਾ ਸਕੇਗੀ। ਹੋਰ ਵੇਰਵੇ ਲਈ ਸੰਪਰਕ ਹਨ 905 794 7882 ਜਾਂ 647 993 0330।