ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਦਾਕਾਰ ਪੰਕਜ ਧੀਰ ਦਾ ਇਸ ਦੁਨੀਆ ਨੂੰ ਅਲਿਵਦਾ ਆਖ ਗਏ ਹਨ। ਉਨ੍ਹਾਂ ਨੇ ਬੀਆਰ ਚੋਪੜਾ ਦੇ ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਈ ਸੀ। ਜਾਣਕਾਰੀ ਮੁਤਾਬਕ ਪੰਕਜ ਕੈਂਸਰ ਨਾਲ ਜੂਝ ਰਹੇ ਸਨ, ਉਹ ਠੀਕ ਵੀ ਪਰ ਬੀਤੇ ਕੁਝ ਮਹੀਨਿਆਂ ਵਿਚ ਉਨ੍ਹਾਂ ਦਾ ਕੈਂਸਰ ਵਾਪਸ ਆ ਗਿਆ। ਐਕਟਰ ਉਨ੍ਹਾਂ ਦਾ ਕੈਂਸਰ ਪਿਛਲੇ ਕੁਝ ਮਹੀਨਿਆਂ ਵਿੱਚ ਵਾਪਸ ਆ ਗਿਆ। ਅਦਾਕਾਰ ਦੀ ਹਾਲਤ ਗੰਭੀਰ ਸੀ। ਬਿਮਾਰੀ ਕਾਰਨ ਉਨ੍ਹਾਂ ਦੀ ਵੱਡੀ ਸਰਜਰੀ ਵੀ ਹੋਈ ਸੀ, ਪਰ ਪੰਕਜ ਨੂੰ ਬਚਾਇਆ ਨਹੀਂ ਜਾ ਸਕਿਆ। ਪੰਕਜ ਦੀ ਮੌਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਭਰੇ ਮਨ ਨਾਲ ਪੰਕਜ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।
CINTAA ਨੇ ਵੀ ਪੰਕਜ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਦਾਕਾਰ ਦੀ ਮੌਤ 15 ਅਕਤੂਬਰ ਨੂੰ ਹੋਈ। ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਵਿੱਚ ਸ਼ਾਮ 4:30 ਵਜੇ ਹੋਵੇਗਾ। ਪੰਕਜ CINTAA ਦੇ ਸਾਬਕਾ ਜਨਰਲ ਸਕੱਤਰ ਸਨ। ਦੱਸ ਦੇਈਏ ਕਿ ਪੰਕਜ ਨੇ ਟੀਵੀ ਅਤੇ ਫਿਲਮ ਇੰਡਸਟਰੀ ਵਿੱਚ ਕਈ ਪ੍ਰਾਜੈਕਟਾਂ ਵਿੱਚ ਕੰਮ ਕੀਤਾ ਸੀ। ਪਰ ਉਨ੍ਹਾਂ ਨੂੰ 1988 ਵਿੱਚ ਰਿਲੀਜ਼ ਹੋਈ ਬੀ.ਆਰ. ਚੋਪੜਾ ਦੀ ਮਹਾਭਾਰਤ ਨਾਲ ਪ੍ਰਸਿੱਧੀ ਮਿਲੀ। ਇਸ ਸ਼ੋਅ ਵਿੱਚ ਅਦਾਕਾਰ ਨੇ ਕਰਨ ਦੀ ਭੂਮਿਕਾ ਨਿਭਾਈ। ਜਿਸ ਗੰਭੀਰਤਾ ਨਾਲ ਉਨ੍ਹਾਂ ਨੇ ਇਸ ਕਿਰਦਾਰ ਨੂੰ ਨਿਭਾਇਆ, ਉਸ ਦ ਅੱਜ ਵੀ ਮਿਸਾਲ ਦਿੱਤੀ ਜਾਂਦੀ ਹੈ। ਇੱਕ ਇੰਟਰਵਿਊ ਵਿੱਚ ਪੰਕਜ ਨੇ ਖੁਲਾਸਾ ਕੀਤਾ ਕਿ ਉਸ ਨੇ ਸ਼ੁਰੂ ਵਿੱਚ ਅਰਜੁਨ ਦੀ ਭੂਮਿਕਾ ਲਈ ਆਡੀਸ਼ਨ ਦਿੱਤਾ ਸੀ ਅਤੇ ਕਾਂਟ੍ਰੈਕਟ ‘ਤੇ ਦਸਤਖਤ ਕੀਤੇ ਸਨ। ਹਾਲਾਂਕਿ, ਉਨ੍ਹਾਂ ਦਾ ਆਡੀਸ਼ਨ ਵਧੀਆ ਹੋਣ ਦੇ ਬਾਵਜੂਦ, ਭੂਮਿਕਾ ਫਿਰੋਜ਼ ਖਾਨ ਨੂੰ ਗਈ।
ਕਾਰਨ ਦੱਸਦੇ ਹੋਏ ਪੰਕਜ ਨੇ ਕਿਹਾ ਕਿ ਨਿਰਮਾਤਾ ਚਾਹੁੰਦੇ ਸਨ ਕਿ ਉਹ ਬ੍ਰਿਹੰਨਲਾ ਦੀ ਭੂਮਿਕਾ ਲਈ ਆਪਣੀਆਂ ਮੁੱਛਾਂ ਹਟਵਾਉਣ। ਪੰਕਜ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਜ਼ਿੱਦ ਨੇ ਬੀ.ਆਰ. ਚੋਪੜਾ ਨੂੰ ਨਾਰਾਜ ਕਰ ਦਿੱਤਾ। ਉਨ੍ਹਾਂ ਨੇ ਗੁੱਸੇ ਵਿਚ ਅਦਾਕਾਰ ਨੂੰ ਸਟੂਡੀਓ ਤੋਂ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਦਾ ਇਕਰਾਰਨਾਮਾ ਪਾੜ ਦਿੱਤਾ। ਪੰਕਜ ਛੇ ਮਹੀਨਿਆਂ ਤੱਕ ਬਿਨਾਂ ਕੰਮ ਦੇ ਰਹੇ। ਫਿਰ ਕੁਝ ਸਮੇਂ ਬਾਅਦ ਬੀ.ਆਰ. ਚੋਪੜਾ ਨੇ ਉਨ੍ਹਾਂ ਨੂੰ ਕਰਨ ਦੀ ਭੂਮਿਕਾ ਵਿੱਚ ਕਾਸਟ ਕੀਤਾ।
ਟੀਵੀ ਸ਼ੋਅ ਤੋਂ ਇਲਾਵਾ ਪੰਕਜ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹ ਚੰਦਰਕਾਂਤਾ ਅਤੇ ਦਿ ਗ੍ਰੇਟ ਮਰਾਠਾ ਸਮੇਤ ਕਈ ਮਿਥਿਹਾਸਕ ਸ਼ੋਅ ਦਾ ਹਿੱਸਾ ਸਨ। ਪੰਕਜ ਨੇ ‘ਸੋਲਜਰ’, ‘ਬਾਦਸ਼ਾਹ’ ਅਤੇ ‘ਸੜਕ’ ਵਰਗੀਆਂ ਹਿੰਦੀ ਫਿਲਮਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਕਜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਪਣੀ ਪਤਨੀ ਅਨੀਤਾ ਧੀਰ ਅਤੇ ਪੁੱਤਰ ਨਿਕਿਤਿਨ ਧੀਰ ਨੂੰ ਪਿੱਛੇ ਛੱਡ ਗਏ ਹਨ। ਉਨ੍ਹਾਂ ਦਾ ਪੁੱਤਰ ਨਿਕਿਤਿਨ ਧੀਰ ਸ਼ੋਅਬਿਜ਼ ਵਿੱਚ ਸਰਗਰਮ ਹੈ। ਪ੍ਰਸ਼ੰਸਕ ਨਿਕਿਤਿਨ ਨੂੰ ਫਿਲਮ ‘ਚੇਨਈ ਐਕਸਪ੍ਰੈਸ’ ਵਿੱਚ ‘ਥੰਗਾਬਲੀ’ ਦੀ ਭੂਮਿਕਾ ਲਈ ਜਾਣਦੇ ਹਨ। ਆਪਣੇ ਪਿਤਾ ਵਾਂਗ ਨਿਕਿਤਿਨ ਕਈ ਮਿਥਿਹਾਸਕ ਸ਼ੋਅ ਵਿੱਚ ਵੀ ਨਜ਼ਰ ਆ ਚੁੱਕਾ ਹੈ। ਉਸ ਨੇ ਫਿਲਮ ‘ਸ਼੍ਰੀਮਦ ਰਾਮਾਇਣ’ ਵਿੱਚ ਰਾਵਣ ਦੀ ਭੂਮਿਕਾ ਲਈ ਪ੍ਰਸ਼ੰਸਾ ਜਿੱਤੀ। ਉਸ ਦੀ ਪਤਨੀ, ਕ੍ਰਿਤਿਕਾ ਸੇਂਗਰ, ਵੀ ਇੱਕ ਅਦਾਕਾਰਾ ਹੈ ਅਤੇ ਕਈ ਟੀਵੀ ਸ਼ੋਅ ਵਿੱਚ ਨਜ਼ਰ ਆ ਚੁੱਕੀ ਹੈ। ਵਿਆਹ ਤੋਂ ਬਾਅਦ ਉਹ ਘੱਟ ਹੀ ਪਰਦੇ ‘ਤੇ ਨਜ਼ਰ ਆਈ ਹੈ।