ਨਵਾਂ ਸਾਲ
ਨਵੇਂ ਸਾਲ ਦੀਆਂ,ਲੱਖ-ਵਧਾਈਆਂ
ਇੱਧਰੋ ਗਈਆਂ,ਉੱਧਰੋ ਆਈਆਂ
ਮੈਂ ਵੀ ਤੱਕਿਆ,ਬਾਹਰ ਨਿਕਲ ਕੇ
ਦੇਖਾਂ ਕੀ ਕੁਝ,ਬਦਲ ਗਿਆ ਏ
ਸਾਨੂੰ ਲੁੱਟਣ ਕੁੱਟਣ ਵਾਲਾ
ਕੀ ਉਹ ਹਾਕਮ,ਬਦਲ ਗਿਆ ਏ
ਕੁਝ ਨੀ ਬਦਲਿਆ,ਉਹੀ ਹਾਕਮ
ਉਂਨਾਂ ਦੀਆ ਤਾਂ ਹੋਰ ਚੜਾਈਆਂ
ਨਵੇਂ ਸਾਲ ਦੀਆ,ਲੱਖ-ਵਧਾਈਆਂ
ਇੱਧਰੋ ਗਈਆਂ,ਉੱਧਰੋ ਆਈਆਂ
ਫਿਰ ਮੈਂ ਘੁੰਮਿਆ,ਆਪਣੇ ਪਿੰਡ ਵਿੱਚ
ਦੇਖਾਂ ,ਕੀ ਤਬਦੀਲੀ ਆਈ
ਕੀ ਕਿਧਰੇ ,ਕੋਈ ਹੱਸਦਾ ਚਿਹਰਾ
ਦੇਖਣ ਨੂੰ ,ਮਿਲ ਜਾਵੇ ਭਾਈ
ਕਰਜ਼ੇ ਥੱਲੇ ,ਦੱਬਿਆ ਕਿਰਤੀ
ਥੱਕ-ਹਾਰ ਕਰ ,ਗਿਆ ਚੜ੍ਹਾਈਆਂ
ਨਵੇਂ ਸਾਲ ਦੀਆ,ਲੱਖ-ਵਧਾਈਆਂ
ਇੱਧਰੋ ਗਈਆਂ,ਉੱਧਰੋ ਆਈਆਂ
ਮਾਂ ਦੀਆਂ ਰੀਝਾਂ,ਬਾਪ ਦੇ ਸੁਪਨੇ
ਦੱਬ ਗਏ ਸਭ ,ਕਰਜ਼ੇ ਥੱਲੇ
ਵਕਤ ਆ ਗਿਆ,ਕੱਠੇ ਹੋਜੋ
ਲੜੀਏ ਨਾ ਹੁਣ ,ਕੱਲੇ-ਕੱਲੇ
ਲੋਕ ਲਹਿਰਾਂ ਜਦ,ਖੜੀਆ ਹੁੰਦੀਆਂ
ਜ਼ੁਲਮਾਂ ਨਾਲ ਨਾ ,ਜਾਣ ਦਬਾਈਆਂ
ਨਵੇਂ ਸਾਲ ਦੀਆ,ਲੱਖ-ਵਧਾਈਆਂ
ਇੱਧਰੋ ਗਈਆ,ਉੱਧਰੋ ਆਈਆਂ
ਕੀ ਕੁਝ ਬਦਲਿਆ ,ਕੀ ਬਦਲੇਗਾ
ਖ਼ੁਦ ਤੇਰੇ ਤੇ ਨਿਰਭਰ ਕਰਦੈ
ਆਪਣੇ ਅੰਦਰ ਮੈਂ ਪਹਿਲਾ ਬਦਲਾ
ਇਹ ਮੇਰੇ ਤੇ ਨਿਰਭਰ ਕਰਦਾ
ਪਲ ਭਰ ਵਿੱਚ “ਜੱਸੀ” ਜਿੱਤ ਨਹੀਂ ਹੋਣੀ
ਸਦੀਆਂ ਤੋਂ ਹਨ ,ਇਹ ਲੜਾਈਆਂ
ਨਵੇਂ ਸਾਲ ਦੀਆ , ਲੱਖ-ਵਧਾਈਆਂ
ਇੱਧਰੋ ਗਈਆਂ ,ਉੱਧਰੋ ਆਈਆਂ

ਜੱਸੀ ਭੁੱਲਰ (ਕਨੇਡਾ)
416-816-7427