ਮੁੰਬਈ, 25 ਅਗਸਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵਿਰੁੱਧ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿਚ ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਪੁੱਤ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨਿਤੇਸ਼ ਰਾਣੇ ਨੇ ਟਵਿੱਟਰ ’ਤੇ ਬਾਲੀਵੁੱਡ ਫਿਲਮ ਦਾ ਵੀਡੀਓ ਪੋਸਟ ਕੀਤਾ ਹੈ। ਇਸ ਨੂੰ ਸਾਂਝਾ ਕਰਕੇ ਢੁਕਵਾਂ ਜਵਾਬ ਦੇਣ ਦਾ ਸੰਕੇਤ ਦਿੱਤਾ। ਨਿਤੇਸ਼ ਰਾਣੇ ਨੇ ਟਵਿੱਟਰ ’ਤੇ ਫਿਲਮ ਰਾਜਨੀਤੀ ਦਾ ਵੀਡੀਓ ਸਾਂਝਾ ਕੀਤਾ, ਜਿਸ ’ਚ ਅਭਿਨੇਤਾ ਮਨੋਜ ਬਾਜਪਾਈ ਇਹ ਕਹਿੰਦਾ ਹੈ, ‘ਜੋ ਅਸਮਾਨ ਵੱਲ ਥੁੱਕਣ ਵਾਲੇ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਉਹ ਉਸ ਦੇ ਮੂੰਹ ’ਤੇ ਆ ਕੇ ਡਿੱਗੇਗਾ, ਕਰਾਰਾ ਜਵਾਬ ਮਿਲੇਗਾ, ਕਰਾਰਾ ਜਵਾਬ ਮਿਲੇਗਾ।’